ਦਿੱਲੀ ਦੀ ਤਿਹਾੜ ਜੇਲ੍ਹ ''ਚ ਕੈਦੀ ਦਾ ਕਤਲ

Saturday, May 04, 2024 - 01:28 PM (IST)

ਦਿੱਲੀ ਦੀ ਤਿਹਾੜ ਜੇਲ੍ਹ ''ਚ ਕੈਦੀ ਦਾ ਕਤਲ

ਨਵੀਂ ਦਿੱਲੀ- ਦਿੱਲੀ ਦੀ ਤਿਹਾੜ ਜੇਲ 'ਚ ਸ਼ੁੱਕਰਵਾਰ ਨੂੰ ਇਕ ਕੈਦੀ 'ਤੇ ਦੂਜੇ ਕੈਦੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਜੇਲ੍ਹ ਨੰਬਰ ਤਿੰਨ ਵਿੱਚ ਦੁਪਹਿਰ ਕਰੀਬ ਉਸ ਸਮੇਂ ਵਾਪਰੀ ਜਦੋਂ ਕੈਦੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਸੀ। 

ਡਿਪਟੀ ਕਮਿਸ਼ਨਰ ਆਫ ਪੁਲਸ (ਪੱਛਮੀ) ਵਚਿਤਰਾ ਵੀਰ ਦੇ ਅਨੁਸਾਰ, ਦੋ ਕੈਦੀਆਂ - ਦੀਪਕ ਸੋਨੀ (29) ਅਤੇ ਅਫਗਾਨ ਨਾਗਰਿਕ ਅਬਦੁਲ ਬਸ਼ੀਰ ਅਖੰਡਜ਼ਾਦਾ (44) ਵਿਚਕਾਰ ਖਾਣੇ ਨੂੰ ਲੈ ਕੇ ਝਗੜਾ ਹੋ ਗਿਆ। ਅਬਦੁਲ ਨੇ ਦੀਪਕ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਵਚਿਤਰ ਵੀਰ ਨੇ ਦੱਸਿਆ ਕਿ ਦੀਪਕ ਦੀ ਛਾਤੀ 'ਤੇ ਜ਼ਖ਼ਮ ਸਨ। ਤਿਹਾੜ ਜੇਲ੍ਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਥਿਤੀ 'ਤੇ ਕਾਬੂ ਪਾਉਣ ਲਈ ਜੇਲ੍ਹ ਦੇ ਕਰਮਚਾਰੀ ਅਤੇ ਕਵਿਕ ਰਿਸਪਾਂਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਹਮਲਾਵਰ ਨੂੰ ਫੜ ਲਿਆ। ਦੀਪਕ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਡੀ.ਡੀ.ਯੂ. ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਿੱਲੀ ਦੇ ਸ਼ਕਰਪੁਰ ਦਾ ਰਹਿਣ ਵਾਲਾ ਦੀਪਕ ਪੱਛਮੀ ਵਿਹਾਰ ਵਿੱਚ ਲੁੱਟ ਅਤੇ ਕਤਲ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ।

ਪੁਲਸ ਨੇ ਦੱਸਿਆ ਕਿ ਅਬਦੁਲ 'ਤੇ ਲਾਜਪਤ ਨਗਰ 'ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਪੁਲਸ ਨੇ ਦੱਸਿਆ ਕਿ ਅਬਦੁਲ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਉਸ ਨੂੰ ਵਾਪਸ ਤਿਹਾੜ ਭੇਜ ਦਿੱਤਾ ਜਾਵੇਗਾ।


author

Rakesh

Content Editor

Related News