ਬੁਢਲਾਡਾ ਸਿਹਤ ਵਿਭਾਗ ਨੇ ਕੁਆਰੰਟਾਈਨ 'ਚ ਭੇਜੇ ਨਿਜਾਮੂਦੀਨ ਤੋਂ ਪਰਤੇ ਮੁਸਲਿਮ ਭਾਈਚਾਰੇ ਦੇ ਲੋਕ

Wednesday, Apr 01, 2020 - 10:55 PM (IST)

ਬੁਢਲਾਡਾ ਸਿਹਤ ਵਿਭਾਗ ਨੇ ਕੁਆਰੰਟਾਈਨ 'ਚ ਭੇਜੇ ਨਿਜਾਮੂਦੀਨ ਤੋਂ ਪਰਤੇ ਮੁਸਲਿਮ ਭਾਈਚਾਰੇ ਦੇ ਲੋਕ

ਬੁਢਲਾਡਾ(ਬਾਂਸਲ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਬਣੀ ਮਸਜਿਦ ਵਿੱਚ ਰਹਿ ਰਹੇ ਨਿਜਾਮੂਦੀਨ (ਦਿੱਲੀ) ਦੇ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਕੇ ਪਰਤੇ 10 ਮੁਸਲਮਾਨਾਂ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕਰਨ ਉਪਰੰਤ ਇਕਾਂਤਵਾਸ ਕਰ ਦਿੱਤਾ ਹੈ| ਜਾਣਕਾਰੀ ਅਨੁਸਾਰ ਨੋਡਲ ਅਫਸਰ ਡਾ. ਅਨੀਸ਼ਪਾਲ ਨੇ ਦੱਸਿਆ ਕਿ ਦਿੱਲੀ ਦੇ ਨਿਜਾਮੂਦੀਨ ਵਿਖੇ 15 ਮਾਰਚ ਤੱਕ ਦੇ ਹੋਏ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਕੇ ਵਾਪਿਸ ਛੱਤੀਸਗੜ੍ਹ ਆਪਣੇ ਘਰਾਂ ਨੂੰ ਪਰਤ ਰਹੇ 5 ਮਰਦ ਅਤੇ 5 ਮੁਸਲਿਮ ਔਰਤਾਂ ਬੀਤੀ 19 ਮਾਰਚ ਨੂੰ ਬੁਢਲਾਡਾ ਵਿਖੇ ਰੁੱਕ ਗਏ ਸਨ|ਜੋ ਇੱਥੇ ਦੇ ਬੱਸ ਸਟੈਡ ਦੇ ਪਿੱਛੇ ਵਾਰਡ ਨੰਬਰ 4 'ਚ ਬਣੀ ਮਸਜਿਦ ਵਿੱਚ ਰਹਿ ਰਹੇ ਹਨ| ਉੁਨ੍ਹਾਂ ਦੱਸਿਆ ਕਿ ਉੱਥੋਂ ਆਉਣ ਤੋਂ ਬਾਅਦ ਸਾਰੀਆ ਦਾ 14 ਦਿਨ ਦਾ ਨਿਰਧਾਰਤ ਸਮਾਂ 2 ਅਪ੍ਰੈਲ ਨੂੰ ਖਤਮ ਹੋ ਜਾਵੇਗਾ ਇਸ ਲਈ ਇਹ ਖਤਰੇ ਤੋਂ ਬਾਹਰ ਹਨ| ਪਰ ਫਿਰ ਵੀ ਇਤਿਆਹਤ ਵਜੋਂ ਇਨ੍ਹਾਂ ਨੂੰ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ| ਜ਼ਿਕਰਯੋਗ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਭਾਰਤ ਦੇ ਵੱਖ ਵੱਖ ਰਾਂਜਾ ਤੋਂ ਇਲਾਵਾ ਹੌਰਨਾ ਦੇਸ਼ਾਂ ਦੇ 2 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾ ਵਿੱਚੋਂ ਕੱਲ 7 ਮਰੀਜਾ ਦੀ ਮੌਤ ਹੋ ਗਈ ਸੀ ਅਤੇ 24 ਹੋਰ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ| ਜਿਸ ਕਾਰਨ ਨਿਜ਼ਾਮੂਦੀਨ ਮਰਕਸ ਨੂੰ ਸੀਲ ਕਰਨ ਦੀਆਂ ਖਬਰਾਂ ਮਿਲ ਰਹੀਆ ਹਨ| ਦੂਸਰੇ ਪਾਸੇ ਬੁਢਲਾਡਾ ਸਬ ਡਵੀਜਨ ਦੇ ਇੰੰਚਾਰਜ ਐਸ ਪੀ ਮੇਜਰ ਸਿੰਘ ਨੇ ਦੱਸਿਆ ਕਿ ਇਤਿਆਹਤ ਵਜੋਂ ਲਗਾਏ ਗਏ ਕਰਫਿਊ ਦੌਰਾਨ ਪੁਲਸ ਨੂੰ ਸਹਿਯੋਗ ਦੇਣ|


author

Bharat Thapa

Content Editor

Related News