ਪਾਣੀ 'ਚ ਵੜਦੇ ਸਾਰ ਹੀ ਮੌਤ ਦੇ ਮੂੰਹ 'ਚ ਗਈਆਂ 8 ਮੱਝਾਂ, ਜਾਣੋ ਅਜਿਹਾ ਕੀ ਹੋਇਆ

08/07/2023 3:07:22 PM

ਖੰਨਾ (ਵਿਪਨ) : ਖੰਨਾ ਦੇ ਨੇੜਲੇ ਪਿੰਡ ਜਸਪਾਲੋਂ ਵਿਖੇ ਪਾਣੀ 'ਚ ਕਰੰਟ ਆਉਣ ਕਾਰਨ 8 ਮੱਝਾਂ ਦੀ ਮੌਤ ਹੋ ਗਈ। ਮੱਝਾਂ ਨੂੰ ਚਰਾਉਣ ਵਾਲੇ ਵਿਅਕਤੀ ਨੇ ਵੀ ਮਸਾਂ ਆਪਣੀ ਜਾਨ ਬਚਾਈ। ਇਹ ਹਾਦਸਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਸ਼ੂ ਪਾਲਕ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਮੱਝਾਂ ਨੂੰ ਚਾਰਾ ਖੁਆ ਕੇ ਵਾਪਸ ਲਿਜਾ ਰਿਹਾ ਸੀ। ਇਸ ਦੌਰਾਨ ਰਾਹ 'ਚ ਪਾਣੀ ਖੜ੍ਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੇ SI ਦੇ ਕਾਰੇ ਨੇ ਪੂਰਾ ਪੁਲਸ ਵਿਭਾਗ ਕਰ ਛੱਡਿਆ ਹੈਰਾਨ, ਡਰ ਦੇ ਮਾਰੇ ਨੇ ਅਖ਼ੀਰ 'ਚ...

ਜਦੋਂ ਮੱਝਾਂ ਪਾਣੀ 'ਚੋਂ ਲੰਘਣ ਲੱਗੀਆਂ ਤਾਂ ਇਕ ਤੋਂ ਬਾਅਦ ਇਕ 8 ਮੱਝਾਂ ਡਿੱਗ ਗਈਆਂ। ਜਦੋਂ ਉਹ ਮੱਝਾਂ ਕੋਲ ਜਾਣ ਲੱਗਾ ਤਾਂ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ। ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਕਿਉਂਕਿ ਪਾਣੀ 'ਚ ਬਿਜਲੀ ਦੀ ਤਾਰ ਡਿੱਗੀ ਹੋਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਵਾਰ ਬਿਜਲੀ ਮਹਿਕਮੇ ਨੂੰ ਉਹ ਤਾਰਾਂ ਬਾਰੇ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਵੀ ਇਨ੍ਹਾਂ ਨੂੰ ਠੀਕ ਕਰਨ ਨਹੀਂ ਆਉਂਦਾ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨਾਂ ਲਈ ਬੁਰੀ ਖ਼ਬਰ, ਇਸ ਕੇਂਦਰੀ ਸਕੀਮ 'ਚ ਹੋਏ Out

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਰਸਤੇ 'ਚੋਂ ਲੋਕ ਵੀ ਨਿਕਲਦੇ ਹਨ ਅਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਦੂਜੇ ਪਾਸੇ ਬਿਜਲੀ ਮਹਿਕਮੇ ਦੇ ਐਕਸੀਅਨ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲ ਗਈ ਹੈ ਅਤੇ ਮੌਕੇ 'ਤੇ ਐੱਸ. ਡੀ. ਓ. ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਪਤਾ ਲੱਗੇਗਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। ਜੇਕਰ ਕਿਸੇ ਮੁਲਾਜ਼ਮ ਦੀ ਗਲਤੀ ਪਾਈ ਗਈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News