69ਵੇਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

Friday, Jan 26, 2018 - 03:32 PM (IST)

69ਵੇਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਬੁਢਲਾਡਾ (ਮਨਜੀਤ) - ਇੱਥੋਂ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਸਬ-ਡਵੀਜਨ ਪੱਧਰ ਦੇ 69ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਐੱਸ. ਡੀ. ਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਅਦਾ ਕੀਤੀ ਅਤੇ ਮਾਰਚ ਪਾਸ ਤੋਂ ਸਲਾਮੀ ਲਈ। ਇਸ ਮੌਕੇ ਮੁੱਖ ਮਹਿਮਾਨ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ। ਸ਼ਹੀਦਾਂ ਦੇ ਦਰਸਾਏ ਰਸਤਿਆਂ 'ਤੇ ਚੱਲਣਾ ਸਾਡਾ ਮੁੱਢਲਾ ਫਰਜ਼ ਹੈ। ਇਸੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ, ਗਿੱਧਾ, ਭੰਗੜਾ, ਰਾਜਸਥਾਨੀ ਡਾਂਸ ਪੇਸ਼ ਕੀਤੇ ਗਏ। ਗਣਤੰਤਰ ਦਿਵਸ 'ਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ, ਅੰਗਹੀਣਾਂ ਨੂੰ ਟ੍ਰਾਈ ਸਾਈਕਲ ਮੁੱਖ ਮਹਿਮਾਨ ਗੁਰਸਿਮਰਨ ਸਿੰਘ ਢਿੱਲੋਂ ਐੱਸ. ਡੀ. ਐੱਮ ਬੁਢਲਾਡਾ, ਡੀ. ਐੱਸ. ਪੀ. ਬੁਢਲਾਡਾ ਰਛਪਾਲ ਸਿੰਘ, ਸੀਨੀਅਰ ਸਬ ਡਵੀਜ਼ਨ ਜੱਜ ਪ੍ਰਤਿਮਾ ਅਰੋੜਾ, ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਤੇ ਸੁਖਦੇਵ ਸਿੰਘ ਭੱਟੀ ਸਾਬਕਾ ਆਈ. ਪੀ. ਐੱਸ  ਨੇ ਪ੍ਰਸ਼ੰਸਾ ਪੱਤਰ ਅਤੇ ਸੀਲਡਾਂ ਦੇਣ ਦੀ ਰਸਮ ਅਦਾ ਕੀਤੀ। ਇਸ ਮੌਕੇ ਆਪ ਪਾਰਟੀ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਨਗਰ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਕੇ. ਸੀ ਬਾਵਾ ਬੱਛੋਆਣਾ, ਕਾਂਗਰਸੀ ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ, ਸੀਨੀਅਰੀ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ ਬੋਹਾ, ਪ੍ਰਧਾਨ ਤੀਰਥ ਸਿੰਘ ਸਵੀਟੀ, ਦਿਲਬਾਗ ਸਿੰਘ ਗੱਗੀ, ਪ੍ਰਕਾਸ਼ ਚੰਦ ਸ਼ਰਮਾ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਬੱਗਾ ਰੱਲੀ, ਬੀ. ਡੀ. ਪੀ. ਓ ਲੈਨਿਨ ਗਰਗ, ਕਰਨੈਲ ਸਿੰਘ ਖਾਲਸਾ ਬੋਹਾ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ, ਪਟਵਾਰ ਯੁਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ, ਲਛਮਣ ਸਿੰਘ ਗੰਢੂ ਕਲਾਂ, ਉੱਘੇ ਸਮਾਜ ਸੇਵਕ ਪ੍ਰਭਜੋਤ ਸਿੰਘ ਕੋਹਲੀ, ਡਾਇਟ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਕੋਲਧਾਰ, ਦਵਿੰਦਰ ਕਟੋਦੀਆ, ਰੇਸ਼ਮ ਸਿੰਘ ਮੰਘਾਣੀਆਂ, ਬਿਹਾਰੀ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News