12 ਮਈ ਨੂੰ ਨਵਾਂਸ਼ਹਿਰ 'ਚ ਗਰਜੇਗੀ ਮਾਇਆਵਤੀ
Saturday, Apr 13, 2019 - 11:55 AM (IST)

ਨਵੀਂ ਦਿੱਲੀ/ਚੰਡੀਗੜ੍ਹ—ਬਸਪਾ ਸੁਪ੍ਰੀਮੋ ਮਾਇਆਵਤੀ ਪੰਜਾਬ 'ਚ ਪਾਰਟੀ ਉਮੀਦਵਾਰਾਂ ਦੇ ਸਮਰੱਥਨ 'ਚ ਪ੍ਰਚਾਰ ਕਰੇਗੀ। ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਮੁਖੀ ਰਣਧੀਰ ਸਿੰਘ ਬੈਨੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਇਆਵਤੀ 12 ਮਈ ਨੂੰ ਨਵਾਂਸ਼ਹਿਰ 'ਚ ਰੈਲੀ ਨੂੰ ਸੰਬੋਧਿਤ ਕਰੇਗੀ। ਇਸ ਤੋਂ ਬਾਅਦ ਚੋਣ ਪ੍ਰਚਾਰ ਮੁਹਿੰਮ ਦੀ ਅੰਤਿਮ ਰੈਲੀ ਨੂੰ ਚੰਡੀਗੜ੍ਹ 'ਚ ਵੀ ਸੰਬੋਧਿਤ ਕੀਤਾ ਜਾਵੇਗਾ। ਬੈਨੀਵਾਲ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਚੰਡੀਗੜ੍ਹ ਅਤੇ ਪੰਜਾਬ 'ਚ ਵੀ ਬਹੁਜਨ ਸਮਾਜ ਪਾਰਟੀ ਦਾ ਵਿਸਥਾਰ ਕੀਤਾ ਜਾਵੇਗਾ।