ਸੰਘਣੀ ਧੁੰਦ 'ਚ ਪੈਟ੍ਰੋਲਿੰਗ ਕਰਦਿਆਂ BSF ਦੇ ਜਵਾਨ ਨੇ ਪਾਰ ਕੀਤੀ ਸਰਹੱਦ, ਪਾਕਿ ਰੇਂਜਰਾਂ ਨੇ ਹਿਰਾਸਤ 'ਚ ਲਿਆ
Thursday, Dec 08, 2022 - 01:20 PM (IST)
ਫਾਜ਼ਿਲਕਾ (ਨਾਗਪਾਲ) : ਸੰਘਣੀ ਧੁੰਦ ਕਾਰਨ ਬੀ. ਐੱਸ. ਐੱਫ. ਦਾ ਇਕ ਜਵਾਨ ਬੁੱਧਵਾਰ ਸਵੇਰੇ ਲਗਭਗ 6.30 ਵਜੇ ਪੈਟ੍ਰੋਲਿੰਗ ਦੌਰਾਨ ਗ਼ਲਤੀ ਨਾਲ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ’ਚ ਲੈ ਲਿਆ ਹੈ। ਸੂਤਰਾਂ ਮੁਤਾਬਕ ਬੀ. ਐੱਸ. ਐੱਫ. ਦੀ 66ਵੀਂ ਬਟਾਲੀਅਨ ’ਚ ਕੰਮ ਕਰਦੇ ਅਮਿਤ ਪ੍ਰਸ਼ਾਦ ਅਤੇ ਹੋਰ ਬੁੱਧਵਾਰ ਸਵੇਰੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰੂਟੀਨ ਦੀ ਪੈਟ੍ਰੋਲਿੰਗ ਕਰ ਰਹੇ ਸਨ ਪਰ ਉਹ ਸੰਘਣੀ ਧੁੰਦ ਦੇ ਕਾਰਨ ਅੰਤਰਰਾਸ਼ਟਰੀ ਸਰਹੱਦ ਨੂੰ ਪਹਿਚਾਣ ਨਹੀਂ ਸਕਿਆ ਅਤੇ ਪਾਕਿਸਤਾਨ ਵੱਲ ਚਲਾ ਗਿਆ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਜ਼ਖ਼ਮੀ ਹੋਏ ਫ਼ੌਜੀ ਜਵਾਨ ਨੇ ਤੋੜਿਆ ਦਮ, 4 ਭੈਣਾਂ ਦਾ ਇਕਲੌਤਾ ਭਰਾ ਸੀ ਜਗਸੀਰ ਸਿੰਘ
ਦੱਸਿਆ ਜਾਂਦਾ ਹੈ ਕਿ ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਤੇ ਪਾਕਿਸਤਾਨੀ ਰੇਂਜਰਾਂ ਦੇ ਵਿਚਕਾਰ ਇਸ ਸਬੰਧੀ ਗੱਲਬਾਤ ਵੀ ਹੋਈ ਹੈ, ਜਿਸ ’ਚ ਪਾਕਿਸਤਾਨੀ ਰੇਂਜਰਾਂ ਨੇ ਅਮਿਤ ਪ੍ਰਸ਼ਾਦ ਨੂੰ ਕਬਜ਼ੇ ਵਿਚ ਹੋਣ ਦੀ ਗੱਲ ਸਵੀਕਾਰੀ ਹੈ ਪਰ ਸ਼ਾਮ ਤਕ ਉਸ ਨੂੰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਵਾਪਸ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮਲੋਟ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਠੇਕੇਦਾਰ ਦਾ ਬੇਰਹਿਮੀ ਨਾਲ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।