ਬੀ.ਐੱਸ.ਐੱਫ. ਨੇ ਸਰਹੱਦ ਤੋਂ 73 ਸਾਲਾ ਦੇ ਪਾਕਿ ਨਾਗਰਿਕ ਨੂੰ ਕੀਤਾ ਕਾਬੂ
Monday, Mar 22, 2021 - 03:40 PM (IST)
ਗੁਰਦਾਸਪੁਰ (ਹਰਮਨ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਭਾਰਤ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਅੱਜ ਸਰਹੱਦ ਤੋਂ ਇਕ 73 ਸਾਲਾ ਦੇ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੀ 10 ਬਟਾਲੀਅਨ ਦੇ ਜਵਾਨਾਂ ਨੇ ਘਣੀਏ ਕੇ ਚੌਕੀ ਨੇੜੇ ਪਾਕਿਸਤਾਨ ਵਾਲੇ ਪਾਸੇ ਸਰਹੱਦ ਨੇੜੇ ਇਕ ਵਿਅਕਤੀ ਦੀ ਹਿਲਜੁੱਲ ਦੇਖੀ। ਇਹ ਵਿਅਕਤੀ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਆ ਗਿਆ ਸੀ।
ਡਿਊਟੀ 'ਤੇ ਤਾਇਨਾਤ ਜਵਾਨਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਆਸ਼ਿਕ ਖਾਨ ਪੁੱਤਰ ਖਾਨ ਬਹਾਦਰ ਵਾਸੀ ਕਾਲਾਕਾਦਰ ਤਹਿਸੀਲ/ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ, ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 168 ਰੁਪਏ, ਇੱਕ ਮਾਚਿਸ ਅਤੇ ਲੋਈ ਬਰਾਮਦ ਹੋਈ ਹੈ। ਬੀ.ਐੱਸ.ਐੱਫ. ਵੱਲੋਂ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਗਲਤੀ ਨਾਲ ਭਾਰਤੀ ਇਲਾਕੇ ਵਿਚ ਦਾਖਲ ਹੋਇਆ ਕਿ ਜਾਂ ਉਸ ਦਾ ਕੋਈ ਹੋਰ ਇਰਾਦਾ ਸੀ।