ਕਲਯੁਗੀ ਭਰਾਵਾਂ ਦਾ ਕਾਰਾ ; ਆਪਣੀ ਵਿਧਵਾ ਭੈਣ ਦੇ ਘਰ ਹੀ ਕਰ ਗਏ ''ਕਾਂਡ''
Saturday, Dec 07, 2024 - 06:16 AM (IST)
ਮੁੱਲਾਪੁਰ ਦਾਖਾ (ਕਾਲੀਆ)- ਲੁਧਿਆਣਾ ਤੋਂ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਮੰਡਿਆਣੀ ਵਿਖੇ ਬੁਟੀਕ ਚਲਾਉਂਦੀ ਇਕ ਵਿਧਵਾ ਔਰਤ ਸੰਦੀਪ ਕੌਰ ਪਤਨੀ ਸਵ. ਸੁਖਨਿੰਦਰ ਸਿੰਘ ਦੇ ਘਰੋਂ ਉਸ ਦੇ ਹੀ 2 ਭਰਾਵਾਂ ਵੱਲੋਂ ਸੋਨੇ ਦੇ ਗਹਿਣੇ ਚੋਰੀ ਕਰ ਕੇ ਅੱਗੇ ਵੇਚ ਦਿੱਤੇ ਗਏ ਹਨ। ਉਨ੍ਹਾਂ ਨੇ ਇਹ ਗਹਿਣੇ ਕਾਲਾ ਗਰਗ ਜਿਊਲਰਜ਼ ਵਾਸੀ ਸਿੱਧਵਾਂ ਬੇਟ ਨੂੰ ਵੇਚ ਦਿੱਤੇ ਹਨ, ਜਿਸ ਦੇ ਦੋਸ਼ ’ਚ ਧਾਰਾ 305 ਬੀ.ਐੱਨ.ਐੱਸ. ਅਧੀਨ ਥਾਣਾ ਦਾਖਾ ਦੀ ਪੁਲਸ ਨੇ ਕੇਸ ਦਰਜ ਕਰ ਕੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤੇ ਸੋਨੇ ਦੇ ਕਾਂਟੇ ਅਤੇ ਵਾਲੀਆਂ ਬਰਾਮਦ ਕਰ ਲਈਆਂ ਹਨ।
ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੰਦੀਪ ਕੌਰ ਨੇ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਸੀ ਕਿ ਉਹ ਏਕਮ ਨਾਮ ਦੀ ਬੁਟੀਕ ਮੁੱਲਾਂਪੁਰ ਵਿਖੇ ਚਲਾਉਂਦੀ ਹੈ। ਉਸ ਦੇ 2 ਬੱਚੇ ਹਨ, ਜੋ ਪੜ੍ਹਨ ਚਲੇ ਜਾਂਦੇ ਹਨ ਅਤੇ ਉਹ ਖ਼ੁਦ ਬੁਟੀਕ ’ਤੇ ਆ ਜਾਂਦੀ ਹਾਂ। ਉਸ ਨੇ ਅੱਗੇ ਦੱਸਿਆ ਕਿ ਉਸ ਦੇ ਦੋ ਭਰਾ ਹਨ- ਵੱਡਾ ਮਨਦੀਪ ਸਿੰਘ ਉਰਫ ਮਨੀ, ਜੋ ਕਿ ਵਿਆਹਿਆ ਹੋਇਆ ਹੈ ਤੇ ਪਿੰਡ ਕੋਟਮਾਨਾਂ ’ਚ ਰਹਿੰਦਾ ਹੈ। ਦੂਜਾ ਭਰਾ ਜਸਵੰਤ ਸਿੰਘ ਬੱਬਾ ਜੋ ਜਨਮ ਸਮੇਂ ਤੋਂ ਹੀ ਆਪਣੀ ਮਾਸੀ ਸੁਖਵਿੰਦਰ ਕੌਰ ਉਰਫ ਕਾਲੇ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਮੰਡਿਆਣੀ ਕੋਲ ਰਹਿੰਦਾ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ
ਉਸ ਨੇ ਦੱਸਿਆ ਕਿ ਉਸ ਦੇ ਦੋਵੇਂ ਭਰਾ ਆਮ ਕਰ ਕੇ ਉਸ ਕੋਲ ਆਉਂਦੇ-ਜਾਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਉਸ ਦੇ ਘਰ ਬਾਰੇ ਪੂਰੀ ਜਾਣਕਾਰੀ ਸੀ। ਇਸ ਦੌਰਾਨ ਮਨਦੀਪ ਸਿੰਘ ਉਰਫ ਮਨੀ ਅਤੇ ਜਸਵੰਤ ਸਿੰਘ ਉਰਫ ਬੱਬਾ ਨੇ ਹਮ-ਮਸ਼ਵਰਾ ਹੋ ਕੇ ਉਸ ਦੇ ਘਰ ਦੇ ਤਾਲੇ ਤੋੜ ਕੇ ਅੰਦਰ ਪਈ ਲੋਹੇ ਦੀ ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ, ਜਿਸ ਵਿਚ 11 ਗ੍ਰਾਮ ਵਜ਼ਨੀ ਹਾਰ, ਕੰਨਾ ਦੇ ਕਾਂਟੇ 1 ਤੋਲਾ, ਇਕ ਚੇਨੀ ਤੇ ਲਾਕਟ 8 ਗ੍ਰਾਮ, 2 ਲੇਡੀਜ਼ ਮੁੰਦਰੀਆਂ 10 ਗ੍ਰਾਮ ਅਤੇ 2 ਜੋੜੇ ਕੰਨਾਂ ਦੀਆਂ ਵਾਲੀਆਂ 10 ਗ੍ਰਾਮ ਚੋਰੀ ਕਰ ਲਏ ਅਤੇ ਗਰਗ ਜਿਊਲਰਜ਼ ਸਿੱਧਵਾਂ ਬੇਟ ਨੂੰ ਵੇਚ ਦਿੱਤੇ।
ਥਾਣਾ ਦਾਖਾ ਦੇ ਮੁਖੀ ਗੁਰਬਿੰਦਰ ਸਿੰਘ ਦੀ ਅਗਵਾਈ ’ਚ ਏ.ਐੱਸ.ਆਈ. ਤਰਸੇਮ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਕਰ ਕੇ ਮਨਦੀਪ ਸਿੰਘ ਉਰਫ ਮਨੀ ਅਤੇ ਉਸ ਦੇ ਭਰਾ ਜਸਵੰਤ ਸਿੰਘ ਬੱਬਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਏ.ਐੱਸ.ਆਈ. ਨਰਿੰਦਰ ਕੁਮਾਰ ਸ਼ਰਮਾ ਨੇ ਦੋਵਾਂ ਨੂੰ ਮਾਣਯੋਗ ਅਦਾਲਤ ਤੋਂ ਪੁਲਸ ਰਿਮਾਂਡ ਤੇ ਲਿਆ ਕੇ ਉਨ੍ਹਾਂ ਕੋਲੋਂ ਕੁਝ ਸਾਮਾਨ ਬਰਾਮਦ ਕਰ ਲਿਆ ਹੈ, ਜਦਕਿ ਚੋਰੀ ਦੇ ਗਹਿਣੇ ਖਰੀਦਣ ਵਾਲਾ ਦੁਕਾਨਦਾਰ ਕਾਲਾ ਗਰਗ ਵਾਸੀ ਸਿੱਧਵਾਂ ਬੇਟ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e