ਸ਼ਰਮਨਾਕ ! ਦਿਓਰ ਨਾਲ ਮਿਲ ਭਰਜਾਈ ਨੇ ਚਾੜ੍ਹਿਆ ਚੰਨ, ਭਾਲ ''ਚ ਪੁਲਸ

Monday, Feb 15, 2021 - 06:12 PM (IST)

ਸ਼ਰਮਨਾਕ ! ਦਿਓਰ ਨਾਲ ਮਿਲ ਭਰਜਾਈ ਨੇ ਚਾੜ੍ਹਿਆ ਚੰਨ, ਭਾਲ ''ਚ ਪੁਲਸ

ਬਟਾਲਾ /ਅੱਚਲ ਸਾਹਿਬ (ਸਾਹਿਲ)- ਨਜ਼ਦੀਕੀ ਪਿੰਡ ਢਡਿਆਲਾ ਨਜ਼ਾਰਾ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਹੋਇਆਂ ਦੋ ਬੱਚਿਆਂ ਦੀ ਮਾਂ ਬੱਚਿਆਂ ਸਣੇ ਆਪਣੇ ਹੀ ਦਿਉਰ ਨਾਲ ਫ਼ਰਾਰ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਵਿਆਹ ਜੋਤੀ ਪੁੱਤਰੀ ਸੱਤਾ ਸਿੰਘ ਵਾਸੀ ਮਕਬੂਲਪੁਰਾ (ਅੰਮਿ੍ਰਤਸਰ) ਨਾਲ ਕਰੀਬ 7 ਸਾਲ ਪਹਿਲਾਂ ਹੋਇਆ ਸੀ, ਮੇਰੀਆਂ ਦੋ ਧੀਆਂ ਹਨ, ਮੇਰਾ ਪਰਿਵਾਰ ਬਹੁਤ ਵਧੀਆ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿਉ ਨੇ ਗੋਲ਼ੀ ਮਾਰ ਕੇ ਕਤਲ ਕੀਤਾ ਪੁੱਤ

ਪਿਛਲੇ ਕੁਝ ਸਮੇਂ ਤੋਂ ਮੇਰੇ ਚਾਚੇ ਦੇ ਪੁੱਤਰ ਰਵੀ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਮੇਰੀ ਪਤਨੀ ਦੇ ਨਾਜਾਇਜ਼ ਸੰਬੰਧ ਬਣ ਗਏ, ਜਿਨ੍ਹਾਂ ਨੂੰ ਅਸੀਂ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੇ। 9 ਫਰਵਰੀ ਦੀ ਰਾਤ ਨੂੰ ਦੋਵਾਂ ਨੇ ਪਲਾਨਿੰਗ ਕਰਕੇ ਮੈਨੂੰ ਨੀਂਦ ਦੀ ਦਵਾਈ ਪਿਆ ਦਿੱਤੀ ਅਤੇ ਦੋਵੇਂ ਬੱਚੇ ਸਮੇਤ ਮੋਟਰਸਾਈਕਲ 'ਤੇ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ

ਇਸ ਦੀ ਸੂਚਨਾ ਥਾਣਾ ਰੰਗੜ ਨੰਗਲ ਪੁਲਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੀ ਘਰਵਾਲੀ ਅਤੇ ਮੇਰੀਆਂ ਬੱਚੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਮੇਰੇ ਹਵਾਲੇ ਕੀਤਾ ਜਾਵੇ ਅਤੇ ਮੁਲਜ਼ਮ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਏ. ਐੱਸ. ਆਈ ਚੰਨਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਗਈ ਹੈ, ਜਲਦ ਹੀ ਦੋਸ਼ੀਆਂ ਨੂੰ ਲੱਭ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਜੈ ਸਿੰਘ ਵਾਲਾ ਦੇ ਦਵਿੰਦਰ ਦੀ ਨਿਊਜ਼ੀਲੈਂਡ ’ਚ ਮੌਤ

 


author

Gurminder Singh

Content Editor

Related News