ਬਠਿੰਡਾ ’ਚ ਸਕੇ ਭਰਾਵਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕਤਲ ਕੀਤੀ ਨੌਜਵਾਨ ਕੁੜੀ

Saturday, Jan 30, 2021 - 12:46 PM (IST)

ਬਠਿੰਡਾ ’ਚ ਸਕੇ ਭਰਾਵਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕਤਲ ਕੀਤੀ ਨੌਜਵਾਨ ਕੁੜੀ

ਸੰਗਤ ਮੰਡੀ (ਮਨਜੀਤ)- ਪਿੰਡ ਮੱਲਵਾਲਾ ਵਿਖੇ ਪੁਰਾਣੀ ਰੰਜ਼ਿਸ ਕਾਰਨ ਆਪਣੀ ਭੂਆ ਕੋਲ ਰਹਿੰਦੀ ਨੌਜਵਾਨ ਕੁੜੀ ਨੂੰ ਕੁੱਝ ਲੋਕਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕੇ ਮਾਰ ਸੁੱਟਿਆ। ਪੁਲਸ ਵਲੋਂ ਇਸ ਮਾਮਲੇ ’ਚ ਪਿੰਡ ਦੇ ਹੀ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸੰਗਤ ਦੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਰਤਕ ਕੁੜੀ ਗਗਨਦੀਪ ਕੌਰ ਦੀ ਮਾਂ ਰਣਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੀ ਧੀ ਪਿੰਡ ਮੱਲਵਾਲਾ ਵਿਖੇ ਆਪਣੀ ਭੂਆ ਮਕਾਨਜੀਤ ਕੌਰ ਕੋਲ ਰਹਿੰਦੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ

ਉਕਤ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਹੀ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ, ਸੰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀਆਨ ਮੱਲਵਾਲਾ ਤੇ ਅਜੈਬ ਸਿੰਘ ਪੁੱਤਰ ਲੀਲੂ ਸਿੰਘ ਵਾਸੀ ਨਰੂਆਣਾ ਨੇ ਉਸ ਦੀ ਕੁੜੀ ਦੀ ਸੱਬਲਾਂ ਨਾਲ ਕੁੱਟਮਾਰ ਕਰ ਕੇ ਉਸ ਕੋਲ ਡੱਬਵਾਲੀ ਮੰਡੀ ਛੱਡ ਆਏ।

ਇਹ ਵੀ ਪੜ੍ਹੋ : ਅੰਦੋਲਨ ’ਚੋਂ ਪਰਤੇ ਨੌਜਵਾਨਾਂ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਵੱਡਾ ਖੁਲਾਸਾ (ਵੀਡੀਓ)

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਕੁੜੀ ਨੂੰ ਇਲਾਜ ਲਈ ਲੰਬੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ 28 ਜਨਵਰੀ ਨੂੰ ਮੌਤ ਹੋ ਗਈ। ਪੁਲਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ


author

Gurminder Singh

Content Editor

Related News