ਘਰ ਬਣਾਉਣਾ ਹੁਣ ਹੋਵੇਗਾ ਹੋਰ ਔਖਾ, ਵਧੇ ਇੱਟਾਂ ਦੇ ਰੇਟ

12/13/2019 11:16:36 AM

ਪਟਿਆਲਾ— ਸੂਬੇ 'ਚ ਇੱਟਾਂ ਦੇ ਰੇਟ 5800 ਪ੍ਰਤੀ ਹਜ਼ਾਰ ਹੋ ਗਏ ਹਨ। ਭੱਠਾ ਮਾਲਕ ਇਸ ਦੇ 2 ਕਾਰਨ ਦੱਸ ਰਹੇ ਹਨ। ਪਹਿਲਾਂ ਸਰਕਾਰ ਵਲੋਂ 2800 ਭੱਠਿਆਂ ਨੂੰ ਜਿਗਜੈਕ ਤਕਨੀਕ ਚਲਾਉਣ ਦੇ ਆਦੇਸ਼ ਅਤੇ ਦੂਜਾ ਨਵੰਬਰ 'ਚ ਬੇਮੌਸਮੀ ਬਾਰਸ਼। ਭੱਠਾ ਮਾਲਕਾਂ ਦੀ ਮੰਨੀਏ ਤਾਂ ਜੇਕਰ 2 ਦਿਨ ਬਾਰਸ਼ ਹੁੰਦੀ ਹੈ ਤਾਂ ਇੱਟਾਂ ਦੇ ਰੇਟ 6 ਹਜ਼ਾਰ ਰੁਪਏ (ਪ੍ਰਤੀ ਇਕ ਹਜ਼ਾਰ ਇੱਟ) ਤੱਕ ਵੀ ਪਹੁੰਚ ਸਕਦੇ ਹਨ। ਪੰਜਾਬ ਇੱਟ ਭੱਠਾ ਐਸੋਸੀਏਸ਼ਨ ਦੇ ਸਾਬਕਾ ਮਹਾ ਸਕੱਤਰ ਸੁਰਿੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇੱਠਾਂ ਦੇ ਵਧਦੇ ਰੇਟ 'ਤੇ ਕਾਬੂ ਪਾਉਣ ਦੇ ਲਈ 2 ਸੀਜ਼ਨ ਤੱਕ ਜਿਗਜੈਕ ਤਕਨੀਕ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਿਰਫ ਕਰੀਬ 1500 ਭੱਠੇ ਹੀ ਜਿਗਜੈਕ ਤਕਨੀਕ ਨੂੰ ਐਡਾਪਟ ਕਰ ਸਕੇ ਹਨ। 1300 ਭੱਠੇ ਇਹ ਤਕਨੀਕ ਐਡਾਪਟ ਨਾ ਕਰਨ ਦੇ ਚੱਲਦੇ ਬੰਦ ਹੋ ਗਏ ਹਨ। ਇਹ ਹੀ ਕਾਰਨ ਹੈ ਕਿ ਸੂਬੇ 'ਚ ਇੱਟਾਂ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਹੈ ਅਤੇ ਰੇਟ ਲਗਾਤਾਰ ਵਧ ਰਹੇ ਹਨ।

1 ਫਰਵਰੀ ਤੋਂ 30 ਜੂਨ ਤੱਕ ਮਿਲੇ ਜਿਗਜੈਕ ਤਕਨੀਕ ਤੋਂ ਰਾਹਤ
ਮੁੱਖ ਮੰਤਰੀ ਨੂੰ ਭੇਜੇ ਪੱਤਰ 'ਚ 1 ਫਰਵਰੀ ਤੋਂ 30 ਜੂਨ ਤੱਕ ਸੂਬੇ ਦੇ ਸਾਰੇ 2800 ਇੱਟਾਂ ਭੱਠੇ ਨੂੰ ਜਿਗਜੈਕ ਤਕਨੀਕ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ। ਇਸ ਨਾਲ ਸੂਬੇ 'ਚ ਇੱਟਾਂ ਦੀ ਡਿਮਾਂਡ ਪੂਰੀ ਹੋ ਸਕੇਗੀ ਅਤੇ ਰੇਟ ਬੇਲਗਾਮ ਹੋਣੇ ਤੈਅ ਹਨ।

ਇਹ ਹੁੰਦੀ ਹੈ ਜਿਗਜੈਕ ਤਕਨੀਕ
ਭੱਠਿਆਂ 'ਚ ਆਮਤੌਰ 'ਤੇ ਇੱਟਾਂ ਪਕਾਉਣ ਦੇ ਲਈ ਛੱਲੀਆਂ 'ਤੇ ਸਿੱਧੀ ਹਵਾ ਦਿੱਤੀ ਜਾਂਦੀ ਹੈ। ਜਿਗਜੈਕ 'ਚ ਟੇਢੀ-ਮੇਢੀ ਲਾਈਨ ਬਣਾ ਕੇ ਹਵਾ ਦਿੱਤੀ ਜਾਂਦੀ ਹੈ। ਇਸ ਨਾਲ ਈਧਨ ਘੱਟ ਲੱਗਦਾ ਹੈ। ਇਸ 'ਚ ਕੋਲੇ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਇੱਟਾਂ ਦੀ ਗੁਣਵੱਤਾ ਵਧੀਆ ਰਹਿੰਦੀ ਹੈ। ਸਾਧਾਰਨ ਵਿਧੀ ਦਾ ਇਸਤੇਮਾਲ ਕਰਨ 'ਤੇ ਭੱਠੇ 'ਚ ਕਰੀਬ 50 ਫੀਸਦੀ ਅਵਲ ਇੱਟ ਨਿਕਲਦੀ ਹੈ। ਇਸ ਤਕਨੀਕ 'ਚ 90 ਫੀਸਦੀ ਅਵਲ ਇੱਟ ਹੁੰਦੀ ਹੈ। ਇਸ ਤਕਨੀਕ ਨਾਲ ਕੋਲੇ ਦੀ ਘੱਟ ਖਪਤ ਹੋਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ।


Shyna

Content Editor

Related News