ਰਿਸ਼ਵਤਖੋਰ ਪਟਵਾਰੀ ਗ੍ਰਿਫਤਾਰ, 5000 ਰੁਪਏ ਦੀ ਨਕਦੀ ਬਰਾਮਦ

Tuesday, Dec 29, 2020 - 11:02 PM (IST)

ਰਿਸ਼ਵਤਖੋਰ ਪਟਵਾਰੀ ਗ੍ਰਿਫਤਾਰ, 5000 ਰੁਪਏ ਦੀ ਨਕਦੀ ਬਰਾਮਦ

ਲੁਧਿਆਣਾ,(ਜ.ਬ.)-ਵਿਜੀਲੈਂਸ ਵਿਭਾਗ ਦੀ ਆਰਥਿਕ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਹਲਕਾ ਜੱਸੀਆਂ ਦੇ ਪਟਵਾਰੀ ਹਰਪ੍ਰੀਤ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥÄ ਗ੍ਰਿਫਤਾਰ ਕੀਤਾ ਹੈ। ਇਹ ਰਾਸ਼ੀ ਇਕ ਪ੍ਰਾਪਰਟੀ ਦਾ 30 ਸਾਲਾ ਰਿਕਾਰਡ ਦੇਣ ਬਦਲੇ ਠੱਗੀ ਗਈ ਹੈ। ਮੁਲਜ਼ਮ ਖਿਲਾਫ ਕਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਚੱਲ-ਅਚੱਲ ਜਾਇਦਾਦ ਦੀ ਛਾਣਬੀਨ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਰੀਬ ਇਕ ਮਹੀਨੇ ਬਾਅਦ ਮੁਲਜ਼ਮ ਪ੍ਰਮੋਟ ਹੋ ਕੇ ਕਾਨੂੰਨਗੋ ਬਣਨ ਵਾਲਾ ਸੀ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਪ੍ਰਾਪਰਟੀ ਡੀਲਰ ਭੂਪੇਸ਼ ਜੋਸ਼ੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਕੁਝ ਸਮਾਂ ਪਹਿਲਾਂ ਜੋਸ਼ੀ ਨੇ ਆਪਣੀ ਬਿਰਧ ਮਾਤਾ ਰੇਵਤੀ ਦੇਵੀ ਦੇ ਨਾਂ ’ਤੇ ਲਗਭਗ 22 ਵਰਗ ਗਜ਼ ਦੀ ਇਕ ਕਮਰਸ਼ੀਅਲ ਪ੍ਰਾਪਰਟੀ ਖਰੀਦੀ ਸੀ, ਜਿਸ ’ਤੇ ਦੁਕਾਨ ਬਣਾਉਣ ਲਈ ਉਹ ਫਿਰੋਜ਼ਗਾਂਧੀ ਮਾਰਕੀਟ ਸਥਿਤ ਇਕ ਫਾਈਨਾਂਸ ਕੰਪਨੀ ਤੋਂ ਲੋਨ ਕਰਵਾਉਣਾ ਸੀ।

ਕੰਪਨੀ ਨੇ ਸ਼ਰਤਾਂ ਮੁਤਾਬਕ ਉਸ ਨੂੰ ਇਸ ਪ੍ਰਾਪਰਟੀ ਦਾ 30 ਸਾਲਾ ਰਿਕਾਰਡ ਸਬੰਧਤ ਵਿਭਾਗ ਤੋਂ ਲਿਆ ਕੇ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ। ਇਸ ’ਤੇ ਜੋਸ਼ੀ 24 ਦਸੰਬਰ ਨੂੰ ਹਰਪ੍ਰੀਤ ਨੂੰ ਮਿਲਿਆ ਜਿਸ ਨੇ ਸਰਕਾਰੀ ਰਿਕਾਰਡ ਮੁਹੱਈਆ ਕਰਵਾਉਣ ਬਦਲੇ 6000 ਰੁਪਏ ਦੀ ਮੰਗ ਕੀਤੀ ਪਰ ਸੌਦਾ 5000 ਰੁਪਏ ਵਿਚ ਤੈਅ ਹੋ ਗਿਆ। ਜੋਸ਼ੀ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ, ਜਿਸ ’ਤੇ ਮੁਲਜ਼ਮ ਨੂੰ ਅੱਜ ਜਾਲ ਵਿਛਾ ਕੇ ਰੰਗੇ ਹੱਥÄ ਉਕਤ ਰਿਸ਼ਵਤ ਲੈਂਦਿਆਂ ਦਬੋਚ ਲਿਆ ਗਿਆ।

ਟੋਲ ਫ੍ਰੀ ਨੰਬਰ ’ਤੇ ਕਰੋ ਸ਼ਿਕਾਇਤ

ਵਿਜੀਲੈਂਸ ਵਿਭਾਗ ਨੇ ਟੋਲ ਫ੍ਰੀ ਨੰਬਰ 1800 1800 1000 ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਭਾਗ ਸਰਕਾਰੀ ਮੁਲਾਜ਼ਮ ਕੰਮ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ। ਪੀੜਤ ਉਕਤ ਨੰਬਰ ’ਤੇ ਕਾਲ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।


author

Deepak Kumar

Content Editor

Related News