ਬੇਕਾਬੂ ਰੋਡਵੇਜ਼ ਦੀ ਬੱਸ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੀ

07/24/2017 2:00:41 AM

ਹੁਸ਼ਿਆਰਪੁਰ, (ਜ. ਬ.)- ਸਵੇਰੇ ਤੜਕੇ 3 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਰੋਡਵੇਜ਼ ਦੀ ਬੱਸ ਨੰ. ਪੀ. ਬੀ. 06 ਐੱਫ 2838 ਪ੍ਰਭਾਤ ਚੌਕ ਤੇ ਸਰਕਾਰੀ ਕਾਲਜ ਦੇ ਵਿਚਕਾਰ ਬੇਕਾਬੂ ਹੋ ਕੇ ਦੁਕਾਨ ਦਾ ਸ਼ਟਰ ਤੋੜਦੇ ਹੋਏ ਅੰਦਰ ਜਾ ਵੜੀ। ਰਾਤ ਦਾ ਸਮਾਂ ਹੋਣ ਕਾਰਨ ਟ੍ਰੈਫਿਕ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਹਾਦਸੇ ਦੌਰਾਨ ਬੱਸ 'ਚ ਸਵਾਰ ਯਾਤਰੀਆਂ ਤੇ ਡਰਾਈਵਰ ਤੇ ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦਾ ਕਾਰਨ ਸੜਕ 'ਤੇ ਬਣੇ ਡੂੰਘੇ ਟੋਏ ਨੂੰ ਹੀ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਅਨੁਸਾਰ ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਹਲਕੀ ਬਾਰਿਸ਼ ਹੋ ਰਹੀ ਸੀ। ਸ਼ਟਰ ਨਾਲ ਬੱਸ ਦੇ ਟਕਰਾਉਣ ਕਾਰਨ ਦੋਵਾਂ ਹੀ ਦੁਕਾਨਾਂ ਦੇ ਅੰਦਰ ਦਾ ਸਾਰਾ ਸਾਮਾਨ ਖਿੱਲਰ ਗਿਆ ਤੇ ਦੁਕਾਨ ਦਾ ਲੈਂਟਰ ਵੀ ਉਖੜ ਗਿਆ।


Related News