...ਤੇ ਹੁਣ ਜੀ. ਐੱਮ. ਐੱਸ. ਐੱਚ.-16 ''ਚ ਵੀ ਹੋਵੇਗਾ ਬ੍ਰੇਨ ਸਟ੍ਰੋਕ ਮਰੀਜ਼ਾਂ ਦਾ ਇਲਾਜ

11/16/2017 9:36:17 AM

ਚੰਡੀਗੜ੍ਹ (ਪਾਲ) : ਅਗਲੇ ਮਹੀਨੇ ਤੋਂ ਜੀ. ਐੱਮ. ਐੱਸ. ਐੱਚ.-16 ਵਿਚ ਵੀ ਸਟ੍ਰੋਕਸ ਮਰੀਜ਼ਾਂ ਨੂੰ ਇਲਾਜ ਮਿਲ ਸਕੇਗਾ। ਹੁਣ ਤਕ ਪੀ. ਜੀ. ਆਈ. ਵਿਚ ਹੀ ਇਸ ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ। ਜੀ. ਐੱਮ. ਐੱਸ. ਐੱਚ.-16 ਦੇ ਐੱਸ. ਐੱਮ. ਓ. ਡਾ. ਗੁਰਵਿੰਦਰ ਸਿੰਘ ਦੇ ਮੁਤਾਬਿਕ ਪੀ. ਜੀ. ਆਈ. ਨਿਊਰੋਲਾਜੀ ਵਿਭਾਗ ਦੇ ਪ੍ਰੋ. ਧੀਰਜ ਖੁਰਾਣਾ ਨੇ ਹਸਪਤਾਲ ਦੇ 15 ਲੋਕਾਂ ਦੇ ਸਟਾਫ ਨੂੰ ਟ੍ਰੇਨਿੰਗ ਸੈਸ਼ਨ ਦਿੱਤਾ ਹੈ, ਜਿਸ ਵਿਚ 8 ਡਾਕਟਰ ਅਤੇ 7 ਪੈਰਾ-ਮੈਡੀਕਲ ਸਟਾਫ ਮੈਂਬਰ ਸ਼ਾਮਲ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਯੂ. ਟੀ. ਹੈਲਥ ਡਿਪਾਰਟਮੈਂਟ ਸਟ੍ਰੋਕਸ ਨੂੰ ਲੈ ਕੇ ਕਾਫੀ ਸਮੇਂ ਤੋਂ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ-ਨਾਲ ਕਈ ਪ੍ਰੋਗਰਾਮ ਵੀ ਚਲਾ ਰਿਹਾ ਹੈ। ਹੈਲਥ ਡਿਪਾਰਟਮੈਂਟ ਦਾ ਸਟਾਫ ਐੱਨ. ਸੀ. ਡੀ. ਨੂੰ ਲੈ ਕੇ ਘਰ-ਘਰ ਜਾ ਕੇ ਸਕ੍ਰੀਨਿੰਗ ਵੀ ਕਰ ਰਿਹਾ ਹੈ। 
ਜਿਥੋਂ ਤਕ ਹਸਪਤਾਲ ਵਿਚ ਸਟ੍ਰੋਕਸ ਪੇਸੈਂਟਸ ਨੂੰ ਟ੍ਰੀਟਮੈਂਟ ਦੇਣ ਦਾ ਸਵਾਲ ਹੈ ਤਾਂ ਇਹ ਪਹਿਲਾ ਕਦਮ ਹੈ। ਓ. ਪੀ. ਡੀ. ਵਿਚ ਰੋਜ਼ਾਨਾ 20 ਤੋਂ 25 ਸਟ੍ਰੋਕਸ ਦੇ ਮਰੀਜ਼ ਪਹੁੰਚਦੇ ਹਨ, ਜਦਕਿ ਐਮਰਜੈਂਸੀ ਵਿਚ ਵੀ 2 ਜਾਂ 3 ਮਰੀਜ਼ ਸਟ੍ਰੋਕ ਦੇ ਆਉਂਦੇ ਹਨ। ਹੁਣ ਤਕ ਜੇਕਰ ਕੋਈ ਮਰੀਜ਼ ਜੀ. ਐੱਮ. ਐੱਸ. ਐੱਚ.-16 ਐਮਰਜੈਂਸੀ ਵਿਚ ਇਸ ਬੀਮਾਰੀ ਨੂੰ ਲੈ ਕੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੰਦੇ ਹਾਂ। ਸਟਾਫ ਨੂੰ ਥ੍ਰੋਵੋਸਾਈਡ ਭਾਵ ਕਾਲਟ ਰਿਮੂਵ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।  ਇਸ ਦਾ ਦੂਸਰਾ ਸੈਸ਼ਨ ਜਲਦ ਹੀ ਪ੍ਰੋ. ਖੁਰਾਣਾ ਦੇ ਨਾਲ ਹੋਣ ਵਾਲਾ ਹੈ, ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੈਲਥ ਡਿਪਾਰਟਮੈਂਟ ਮਰੀਜ਼ਾਂ ਨੂੰ ਫ੍ਰੀ ਮੈਡੀਕਲ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ। ਸਟ੍ਰੋਕ ਦਾ ਮਰੀਜ਼ ਜਦ ਐਮਰਜੈਂਸੀ ਵਿਚ ਆਉਂਦਾ ਹੈ ਤਾਂ ਉਸ ਨੂੰ 7 ਹਜ਼ਾਰ ਰੁਪਏ ਦਾ ਇੰਜੈਕਸ਼ਨ ਲਗਦਾ ਹੈ, ਇਸ ਇੰਜੈਕਸ਼ਨ ਨੂੰ ਲੈ ਕੇ ਕੁਝ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਨਾਲ ਹੀ ਗੌਰਮਿੰਟ ਆਫ ਇੰਡੀਆ ਨਾਲ ਵੀ ਗੱਲਬਾਤ ਜਾਰੀ ਹੈ, ਤਾਂ ਕਿ ਐਮਰਜੈਂਸੀ ਵਿਚ ਮਰੀਜ਼ਾਂ ਨੂੰ ਇੰਜੈਕਸ਼ਨ ਲਗ ਸਕੇ।
ਪੀ. ਜੀ. ਆਈ. 'ਤੇ ਬੋਝ ਹੋਵੇਗਾ ਘੱਟ
ਪੀ. ਜੀ. ਆਈ. ਨਿਊਰੋਲਾਜਿਸਟ ਡਾ. ਧੀਰਜ ਖੁਰਾਣਾ ਦੀ ਮੰਨੀਏ ਤਾਂ ਇਸ ਯੋਜਨਾ ਨਾਲ ਪੀ. ਜੀ. ਆਈ. ਵਿਚ ਮਰੀਜ਼ਾਂ ਦੀ ਵਧਦੀ ਗਿਣਤੀ 'ਤੇ ਵੀ ਕਾਬੂ ਪਾਇਆ ਜਾ ਸਕੇਗਾ। ਜੀ. ਐੱਮ. ਐੱਸ. ਐੱਚ. ਵਿਚ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਜੇਕਰ ਕੋਈ ਮਰੀਜ਼ ਗੰਭੀਰ ਹੈ ਤਾਂ ਬੇਸਿਕ ਇਲਾਜ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਜਾ ਸਕੇਗਾ। ਸਟ੍ਰੋਕ ਦੇ ਮਰੀਜ਼ ਦੇ ਲਈ ਸ਼ੁਰੂਆਤੀ 4 ਜਾਂ 5 ਘੰਟੇ ਬੜੇ ਕੀਮਤੀ ਹੁੰਦੇ ਹਨ। ਅਜਿਹੇ ਵਿਚ ਜੀ. ਐੱਮ. ਐੱਸ. ਐੱਚ. ਵਿਚ ਇਸ ਪਹਿਲ ਨਾਲ ਕਈ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇਗੀ, ਨਾਲ ਹੀ ਉਨ੍ਹਾਂ ਦੱਸਿਆ ਕਿ ਯੂ. ਟੀ. ਵਿਚ ਸ਼ੁਰੂਆਤ ਦੇ ਬਾਅਦ ਉਨ੍ਹਾਂ ਦੀ ਕੋਸ਼ਿਸ਼ ਹਰਿਆਣਾ ਵਿਚ ਮਰੀਜ਼ਾਂ ਨੂੰ ਇਸ ਦਾ ਟ੍ਰੀਟਮੈਂਟ ਮਿਲ ਸਕੇ, ਇਸ ਲਈ ਉਹ ਯਤਨ ਕਰਨਗੇ। ਦੇਸ਼ ਦੇ ਕਾਫੀ ਸੂਬਿਆਂ ਵਿਚ ਬ੍ਰੇਨ ਸਟ੍ਰੋਕ ਦੀਆਂ ਦਵਾਈਆਂ ਮੁਫਤ ਹਨ ਪਰ ਪੀ. ਜੀ. ਆਈ. ਵਿਚ ਹੁਣ ਤਕ ਇਹ ਸਹੂਲਤ  ਉਪਲਬਧ ਨਹੀਂ ਹੈ। ਡਾ. ਲਾਲ ਦੀ ਮੰਨੀਏ ਤਾਂ ਫ੍ਰੀ ਦਵਾਈਆਂ ਦੇ ਲਈ ਉਹ ਪੀ. ਜੀ. ਆਈ. ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਨ।
ਪੀ. ਜੀ. ਆਈ. ਐਮਰਜੈਂਸੀ 'ਚ ਪਿਛਲੇ ਸਾਲ ਪਹੁੰਚੇ 320 ਸਟ੍ਰੋਕ ਦੇ ਮਰੀਜ਼
ਪੀ. ਜੀ. ਆਈ. ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਇਕ ਸਾਲ ਵਿਚ ਐਮਰਜੈਂਸੀ ਵਿਚ ਸਟ੍ਰੋਕ ਨੂੰ ਲੈ ਕੇ 320 ਮਰੀਜ਼ ਰਜਿਸਟਰਡ ਕੀਤੇ ਜਾ ਚੁੱਕੇ ਹਨ। ਇਸ ਵਿਚ ਸਿਰਫ 45 ਫੀਸਦੀ ਮਰੀਜ਼ਾਂ ਨੂੰ ਇਲਾਜ ਮਿਲ ਸਕਿਆ ਹੈ, ਜਦਕਿ ਇਨ੍ਹਾਂ ਵਿਚ 36 ਫੀਸਦੀ ਅਜਿਹੇ ਸਨ ਜੋ ਇਲਾਜ ਦਾ ਖਰਚਾ ਨਹੀਂ ਚੁੱਕ ਸਕੇ, ਇਸ ਕਾਰਨ ਉਨ੍ਹਾਂ ਨੂੰ ਇਲਾਜ ਨਹੀਂ ਮਿਲ ਸਕਿਆ। ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਬ੍ਰੇਨ ਸਟ੍ਰੋਕ ਦੇ ਬਾਅਦ ਮਰੀਜ਼ ਦੀ ਰਿਕਵਰੀ ਨਹੀਂ ਹੁੰਦੀ ਪਰ ਪੀ. ਜੀ. ਆਈ. ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 60 ਫੀਸਦੀ ਮਰੀਜ਼ ਸਟ੍ਰੋਕ ਤੋਂ ਬਾਅਦ ਰਿਕਵਰ ਹੋ ਪਾਏ ਹਨ। ਪੀ. ਜੀ. ਓ. ਨਿਊਰੋਲਾਜੀ ਦੇ ਹੈੱਡ ਪ੍ਰੋ. ਵਿਵੇਕ ਲਾਲ ਦੇ ਮੁਤਾਬਿਕ ਬ੍ਰੇਨ ਸਟ੍ਰੋਕ ਅਤੇ ਬ੍ਰੇਨ ਅਟੈਕ ਨਾਲ ਭਾਰਤ ਵਿਚ ਦੂਸਰੇ ਨੰਬਰ 'ਤੇ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਇਸਦੇ ਬਾਵਜੂਦ ਗੌਰਮਿੰਟ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਪੀ. ਜੀ. ਆਈ. ਵਿਚ ਕੁਝ ਸਾਲ ਪਹਿਲਾਂ 40 ਸਾਲ ਦੀ ਉਮਰ ਦੇ ਲੋਕ ਹੀ ਬ੍ਰੇਨ ਸਟ੍ਰੋਕ ਦੇ ਕਾਰਨ ਆਉਂਦੇ ਸਨ ਪਰ ਹੁਣ 20 ਸਾਲ 'ਚ ਜਾਂ ਬੱਚਿਆਂ ਨੂੰ ਵੀ ਇਹ ਬੀਮਾਰੀ ਆਪਣੀ ਲਪੇਟ ਵਿਚ ਲੈ ਰਹੀ ਹੈ। ਓ. ਪੀ. ਡੀ. ਵਿਚ 15 ਸਾਲ ਪਹਿਲਾਂ ਤਕ ਬ੍ਰੇਨ ਸਟ੍ਰੋਕ ਦੇ ਕਰੀਬ 15 ਮਰੀਜ਼ ਆਉਂਦੇ ਸਨ ਪਰ ਅੱਜ ਵਿਭਾਗ ਵਿਚ ਬ੍ਰੇਨ ਸਟ੍ਰੋਕ ਦੇ 180 ਤੋਂ ਲੈ ਕੇ 250 ਤਕ ਨਵੇਂ ਮਰੀਜ਼ ਆ ਰਹੇ ਹਨ।


Related News