ਸਹੇਲੀ ਨੂੰ ਮਿਲਣ ਗਏ ਨੌਜਵਾਨ ਕੋਲੋਂ ਨਿਕਲੀ ਅਜਿਹੀ ਸ਼ੈਅ, ਪੁਲਸ ਨੇ ਵੇਖਦਿਆਂ ਹੀ ਕਰ ਲਿਆ ਗ੍ਰਿਫ਼ਤਾਰ

Friday, Oct 25, 2024 - 02:39 PM (IST)

ਸਹੇਲੀ ਨੂੰ ਮਿਲਣ ਗਏ ਨੌਜਵਾਨ ਕੋਲੋਂ ਨਿਕਲੀ ਅਜਿਹੀ ਸ਼ੈਅ, ਪੁਲਸ ਨੇ ਵੇਖਦਿਆਂ ਹੀ ਕਰ ਲਿਆ ਗ੍ਰਿਫ਼ਤਾਰ

ਲੁਧਿਆਣਾ (ਜਗਰੂਪ)- ਸਹੇਲੀ ਨਾਲ ਡੇਟ ’ਤੇ ਜਾਣਾ ਇਕ ਨੌਜਵਾਨ ਲਈ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਵਾਪਸੀ ’ਤੇ ਲੁਧਿਆਣਾ ਪੁਲਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ 3 ਗ੍ਰਾਮ ਹੈਰੋਇਨ ਸਣੇ ਕਾਬੂ ਆ ਗਿਆ। ਪੁਲਸ ਨੇ ਉਸ ਦੀ ਇਕ ਕਾਰ ਵੀ ਕਬਜ਼ੇ ’ਚ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਧਿਆਨ ਦਿਓ! ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੰਮ

ਇਸ ਸਬੰਧੀ ਥਾਣਾ ਕੂੰਮ ਕਲਾਂ ਦੀ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਡੀ. ਜੀ. ਪੀ. ਦੀ ਲੁਧਿਆਣਾ ਆਮਦ ’ਤੇ ਛੰਦੜਾਂ ਕੱਟ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਚੰਡੀਗੜ੍ਹ ਵਾਲੀ ਸਾਈਡ ਤੋਂ ਇਕ ਨੌਜਵਾਨ ਕਾਰ ’ਚ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਚੈਕਿੰਗ ਲਈ ਰੋਕਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਬਾਰੇ ਕੈਨੇਡਾ ਤੋਂ ਪਰਤੇ ਹਾਈ ਕਮਿਸ਼ਨਰ ਦਾ ਵੱਡਾ ਖ਼ੁਲਾਸਾ

ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਉਲਕੇ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਥਾਣੇਦਾਰ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਦੱਸਣ ਮੁਤਾਬਕ ਉਹ ਮੋਹਾਲੀ ਆਪਣੀ ਸਹੇਲੀ ਨਾਲ ਡੇਟ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਰਸਤੇ ’ਚ ਉਸ ਨੂੰ ਕਾਬੂ ਕਰ ਲਿਆ। ਥਾਣੇਦਾਰ ਨੇ ਦੱਸਿਆ ਕਿ ਉਸ ਦੀ ਕਾਰ ਵੀ ਕਬਜ਼ੇ ’ਚ ਲਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News