ਮੇਹਟਿਆਣਾ: ਬੇਰੁਜ਼ਗਾਰੀ ਨੇ ਨਿਗਲਿਆ 4 ਭੈਣਾਂ ਦਾ ਇਕਲੌਤਾ ਭਰਾ, ਪਿੱਛੇ ਛੱਡ ਗਿਆ ਰੋਂਦਾ ਵਿਲਕਦਾ ਪਰਿਵਾਰ

Saturday, Jul 09, 2022 - 06:53 PM (IST)

ਮੇਹਟਿਆਣਾ: ਬੇਰੁਜ਼ਗਾਰੀ ਨੇ ਨਿਗਲਿਆ 4 ਭੈਣਾਂ ਦਾ ਇਕਲੌਤਾ ਭਰਾ, ਪਿੱਛੇ ਛੱਡ ਗਿਆ ਰੋਂਦਾ ਵਿਲਕਦਾ ਪਰਿਵਾਰ

ਮੇਹਟਿਆਣਾ (ਸੰਜੀਵ)- ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੜ੍ਹੇ-ਲਿਖੇ ਨੌਜਵਾਨ ਵਰਗ ਵੱਲੋਂ ਖ਼ੁਦਕੁਸ਼ੀ ਕਰਨ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਬੇਰੁਜ਼ਗਾਰੀ ਦੀ ਅਜਿਹੀ ਹੀ ਇਕ ਜ਼ਿੰਦਾ ਮਿਸਾਲ ਥਾਣਾ ਮੇਹਟਿਆਣਾ ਅਧੀਨ ਪੈਂਦੇ ਪਿੰਡ ਢੱਕੋਵਾਲ ਵਿਖੇ ਵੇਖਣ ਨੂੰ ਮਿਲੀ। ਜਿੱਥੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਇਕ 24 ਸਾਲਾ ਨੌਜਵਾਨ ਵੱਲੋਂ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ
ਦੱਸਿਆ ਜਾ ਰਿਹਾ ਹੈ ਕਿ ਖ਼ੁਦਕੁਸ਼ੀ ਕਰਨ ਵਾਲਾ ਡਿਪਲੋਮਾ ਹੋਲਡਰ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਢੱਕੋਵਾਲ ਚਾਰ ਭੈਣਾਂ ਦਾ ਇੱਕੋ-ਇੱਕ ਭਰਾ ਅਤੇ ਮਾਂ ਬਾਪ ਦਾ ਇਕਲੌਤਾ ਸਹਾਰਾ ਸੀ। ਜਿਸ ਸਬੰਧੀ ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਉਸ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸੀ, ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਬੀਤੇ ਦਿਨ ਸ਼ਾਮ 4 ਵਜੇ ਦੇ ਕਰੀਬ ਉਸ ਨੇ ਘਰ ਵਿਚ ਹੀ ਕਮਰੇ ਦੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਮੇਹਟਿਆਣਾ ਦੀ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਹਿ ਚੁੱਕੇ 3 ਅਧਿਕਾਰੀ ਮੁਅੱਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News