ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ
Monday, Sep 28, 2020 - 09:05 PM (IST)
ਜਲੰਧਰ (ਸੋਨੂੰ)— ਕੈਨੇਡਾ ਦੇ ਸਰੀ 'ਚ ਜਲੰਧਰ ਦੇ ਰਹਿਣ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਇਕਲੌਤੇ ਬੇਟੇ ਨੇ 17 ਸਤੰਬਰ ਨੂੰ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਦੇ ਰੂਪ 'ਚ ਹੋਈ ਸੀ। ਉਕਤ ਨੌਜਵਾਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਅਮਰਿੰਦਰ ਦੇ ਪਿਤਾ ਮਲਕੀਤ ਸਿੰਘ ਨੇ ਵੱਡੇ ਅਤੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨੇ ਲਵ-ਜਿਹਾਦ ਦੇ ਜਾਲ 'ਚ ਫੱਸ ਕੇ ਆਪਣੀ ਜਾਨ ਦਿੱਤੀ ਹੈ। ਮ੍ਰਿਤਕ ਦੇ ਪਿਤਾ ਦੇ ਦੋਸ਼ਾਂ ਨੂੰ ਅਮਰਿੰਦਰ ਦੇ ਸਾਥੀਆਂ ਨੇ ਵੀ ਸਹੀ ਠਹਿਰਾਇਆ ਅਤੇ ਦੱਸਿਆ ਕਿ ਉਹ ਪਾਕਿਸਤਾਨ ਦੀ ਕਿਸੇ ਲੜਕੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਧਰਮ ਬਦਲਾਅ ਵਰਗੀਆਂ ਗੱਲਾਂ ਕਰਨ ਲੱਗਾ ਗਿਆ ਸੀ।
ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ
ਮਾਰਚ ਤੱਕ 20 ਲੱਖ ਰੁਪਏ ਪਰਿਵਾਰ ਤੋਂ ਮੰਗਵਾ ਚੁੱਕਾ ਸੀ ਅਮਰਿੰਦਰ
ਅਮਰਿੰਦਰ ਦੇ ਪਿਤਾ ਮਲਕੀਤ ਨੇ ਦੱਸਿਆ ਕਿ ਸਾਲ 2017 ਨੂੰ ਉਨ੍ਹਾਂ ਦਾ ਬੇਟਾ ਸਟੱਡੀ ਵੀਜ਼ੇ ਲਈ ਕੈਨੇਡਾ ਗਿਆ ਸੀ। ਉਥੇ ਉਹ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਦਾ ਸੀ ਪਰ ਉਸ ਨੇ ਕਦੇ ਵੀ ਉਨ੍ਹਾਂ ਨੂੰ ਪੈਸੇ ਨਹੀਂ ਭੇਜੇ ਸਨ। ਜਦੋਂ ਉਸ ਨੂੰ ਪੈਸਿਆਂ ਲਈ ਪੁੱਛਗਿੱਛ ਹੁੰਦੀ ਸੀ ਤਾਂ ਉਹ ਕਹਿੰਦਾ ਸੀ ਕਿ ਇਥੇ ਫੀਸ ਅਤੇ ਖਰਚੇ ਬਹੁਤ ਜ਼ਿਆਦਾ ਹਨ। ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਨਵੰਬਰ 2019 'ਚ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਸਨ।
ਮਾਰਚ 'ਚ ਵੀ ਕੀਤੀ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼
ਉਨ੍ਹਾਂ ਦੱਸਿਆ ਕਿ ਮਾਰਚ 2020 ਤੱਕ ਬੇਟੇ ਨੇ ਉਨ੍ਹਾਂ ਤੋਂ ਕਰੀਬ 20 ਲੱਖ ਰੁਪਏ ਮੰਗਵਾਏ ਸਨ। ਬੇਟੇ ਨੇ ਕਿਹਾ ਸੀ ਕਿ ਉਹ ਇਕ ਕੁੜੀ ਦੇ ਚੱਕਰ 'ਚ ਫਸ ਗਿਆ ਅਤੇ ਸਾਰੇ ਪੈਸੇ ਉਸ ਨੇ ਉਕਤ ਕੁੜੀ ਨੂੰ ਦਿੱਤੇ ਹਨ। ਹੁਣ ਉਸ ਦੇ ਕੋਲ ਫੀਸ ਦੇਣ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਮਰਿੰਦਰ ਨੇ ਮਾਰਚ 2020 'ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਤਾਂ ਉਦੋਂ ਪਰਿਵਾਰ ਵਾਲਿਆਂ ਸਮੇਤ ਉਸ ਦੇ ਦੋਸਤਾਂ ਨੇ ਉਨ੍ਹਾਂ ਨੂੰ ਕਾਫ਼ੀ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ। ਉਦੋਂ ਬੇਟੇ ਨੇ ਕਿਹਾ ਸੀ ਕਿ ਉਹ ਅਜਿਹਾ ਕਦਮ ਦੋਬਾਰਾ ਨਹੀਂ ਚੁੱਕੇਗਾ। ਮਲਕੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਨੇ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਉਸ ਨੇ ਸਰਟੀਫਿਕੇਟ ਵੀ ਭੇਜੇ ਸਨ। ਇਸ ਦੇ ਬਾਅਦ ਉਸ ਨੇ 17 ਸਤੰਬਰ ਨੂੰ ਖ਼ੁਦਕੁਸ਼ੀ ਕਰ ਲਈ। ਹੁਣ ਇਹ ਪਤਾ ਲੱਗਾ ਹੈ ਕਿ ਬੇਟੇ ਲਵ-ਜਿਹਾਦ ਦੇ ਚੱਕਰ 'ਚ ਫਸ ਗਿਆ ਸੀ।
ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ
ਇੰਸਟਾਗ੍ਰਾਮ ਜ਼ਰੀਏ ਕੁੜੀ ਨਾਲ ਅਮਰਿੰਦਰ ਦੀ ਹੋਈ ਸੀ ਦੋਸਤੀ
ਅਮਰਿੰਦਰ ਸਿੰਘ ਦੇ ਕੈਨੇਡਾ ਸਥਿਤ ਦੋਸਤਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਰਾਚੀ 'ਚ ਇਕ ਮੁਸਲਿਮ ਕੁੜੀ ਰਹਿੰਦੀ ਸੀ, ਜਿਸ ਨੇ ਅਮਰਿੰਦਰ ਨੂੰ ਆਪਣੇ ਜਾਲ 'ਚ ਫਸਾ ਰੱਖਿਆ ਸੀ। ਉਕਤ ਕੁੜੀ ਨਾਲ ਉਸ ਦੀ ਮੁਲਾਕਾਤ ਇੰਸਟਾਗ੍ਰਾਮ ਜ਼ਰੀਏ ਹੋਈ ਸੀ। ਉਹ ਉਸ ਦੇ ਨਾਲ ਵੀਡੀਓ ਕਾਲ ਕਰਦਾ ਸੀ ਅਤੇ ਉਸ ਨੂੰ ਪੈਸਿਆਂ ਸਮੇਤ ਤੋਹਫ਼ੇ ਵੀ ਭੇਜਦਾ ਸੀ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਰੋਂਦੀ ਮਾਂ ਬੋਲੀ 'ਪਾਕਿ ਨੇ ਕੀਤਾ ਮੇਰਾ ਘਰ ਖਾਲੀ'
ਅਮਰਿੰਦਰ ਸਿੰਘ ਦੀ ਰੋਂਦੀ ਹੋਈ ਮਾਂ ਸਰਬਜੀਤ ਕੌਰ ਨੇ ਕਿਹਾ ਕਿ ਪਾਕਿਸਤਾਨ ਵਾਲਿਆਂ ਦਾ ਕੱਖ ਨਾ ਰਹੇ, ਜਿਸ ਨੇ ਮੇਰੇ ਘਰ ਨੂੰ ਖਾਲੀ ਘਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕੁੜੀ ਉਨ੍ਹਾਂ ਦੇ ਮੁੰਡੇ ਨੂੰ ਡਰਾ ਧਮਕਾ ਕੇ ਪੈਸੇ ਲੈਂਦੀ ਸੀ। ਮਾਂ ਨੇ ਦੋਸ਼ ਲਗਾਉਂਦੇ ਕਿਹਾ ਕਿ ਸਾਡੇ ਬੱਚੇ ਨੂੰ ਕਾਲੇ ਇਲਮ ਜ਼ਰੀਏ ਆਪਣੇ ਵੱਸ 'ਚ ਕਰ ਲਿਆ।
ਦੋਸਤ ਨੇ ਕਿਹਾ ਕਿ 90 ਫ਼ੀਸਦੀ ਕਰ ਚੁੱਕਿਆ ਸੀ ਅਮਰਿੰਦਰ ਧਰਮ ਦਾ ਬਦਲਾਅ
ਅਮਰਿੰਦਰ ਦੇ ਇਕ ਖਾਸ ਦੋਸਤ ਸੁਖਪ੍ਰੀਤ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕਿ ਤਰ੍ਹਾਂ ਉਹ ਲੜਕੀ ਅਤੇ ਉਸ ਦੇ ਪਰਿਵਾਰ ਦੇ ਚੱਕਰ 'ਚ ਫਸ ਗਿਆ ਸੀ। ਹੁਣ ਇਹੀ ਦੋਸਤ ਉਸ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਫੰਡ ਵੀ ਜੁਟਾ ਰਹੇ ਹਨ।
ਉਸ ਨੇ ਕਿਹਾ ਕਿ ਅਮਰਿੰਦਰ ਘੱਟੋ-ਘੱਟ 90 ਫ਼ੀਸਦੀ ਤੱਕ ਆਪਣਾ ਧਰਮ ਬਦਲਾਅ ਕਰ ਚੁੱਕਾ ਸੀ। ਉਸ ਨੇ ਦੱਸਿਆ ਕਿ ਉਕਤ ਕੁੜੀ ਦੇ ਭਰਾ ਨੇ ਕਾਲੇ ਇਲਮ ਜ਼ਰੀਏ ਆਪਣੇ ਅਮਰਿੰਦਰ ਨੂੰ ਵੱਸ 'ਚ ਕਰ ਲਿਆ ਸੀ। ਅਮਰਿੰਦਰ ਸਿੰਘ ਨੂੰ ਬੇਹੱਦ ਸਮਝਾਇਆ ਜਾਂਦਾ ਸੀ ਪਰ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲਾ ਗਿਆ ਸੀ।
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਮਰਿੰਦਰ ਨੂੰ ਆਇਆ ਸੀ ਪਿਤਾ ਦਾ ਆਖਰੀ ਮੈਸੇਜ
ਮਲਕੀਤ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਦਾ ਕਾਰਨ ਉਕਤ ਲੜਕੀ ਅਤੇ ਪਾਕਿਸਤਾਨ ਹੈ। ਲਵ-ਜਿਹਾਦ ਦੇ ਚੱਕਰ 'ਚ ਉਨ੍ਹਾਂ ਦੇ ਬੇਟੇ ਦੀ ਜਾਨ ਗਈ ਹੈ। ਹੁਣ ਉਨ੍ਹਾਂ ਦੇ ਕੋਲ ਉਸ ਦੀ ਲਾਸ਼ ਲਿਆਉਣ ਲਈ ਪੈਸੇ ਤੱਕ ਨਹੀਂ ਹਨ। ਉਨ੍ਹਾਂ ਨੇ ਮੋਦੀ ਅਤੇ ਕੈਪਟਨ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਉੱਚ ਪੱਧਰੀ ਜਾਂਚ ਹੋਵੇ ਤਾਂਕਿ ਕਿਸੇ ਹੋਰ ਦਾ ਬੱਚਾ ਇਸ ਜਾਲ 'ਚ ਨਾ ਫਸ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸੁਣਵਾਈ ਨਾ ਹੋਈ ਤਾਂ ਉਹ ਆਰ. ਐੱਸ. ਐੱਸ. ਦੇ ਦਫ਼ਤਰ ਜਾਣਗੇ। ਪਿਤਾ ਨੇ ਦੱਸਿਆ ਕਿ ਜਿਸ ਦਿਨ ਉਨ੍ਹਾਂ ਦੇ ਮੁੰਡੇ ਨੇ ਖ਼ੁਦਕੁਸ਼ੀ ਕੀਤੀ ਸੀ, ਉਸੇ ਦਿਨ ਉਨ੍ਹਾਂ ਨੇ ਸਾਢੇ ਵਜੇ ਦੇ ਕਰੀਬ ਮੈਸੇਜ ਕੀਤਾ ਤਾਂ ਉਨ੍ਹਾਂ ਦਾ ਮੈਸੇਜ ਵੇਖ ਕੇ ਉਸ ਨੇ ਫੋਨ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਉਸ ਨੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼