ਬਠਿੰਡਾ ਵਿਖੇ ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਪਰਿਵਾਰ ਰੋ-ਰੋ ਹੋਇਆ ਹਾਲੋ-ਬੇਹਾਲ

Sunday, Dec 12, 2021 - 11:11 AM (IST)

ਬਠਿੰਡਾ ਵਿਖੇ ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਪਰਿਵਾਰ ਰੋ-ਰੋ ਹੋਇਆ ਹਾਲੋ-ਬੇਹਾਲ

ਬਠਿੰਡਾ (ਵਰਮਾ)-ਬਠਿੰਡਾ ਦੀ ਅਮਰਪੁਰਾ ਬਸਤੀ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ, ਜੋ ਕਿ ਚਿੱਟੇ ਦਾ ਸੀ। ਮ੍ਰਿਤਕ ਪਿੰਕੂ ਦੀ ਮਾਂ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ, ਵੱਡਾ ਲੜਕਾ ਵਿਆਹੁਤਾ ਹੈ, ਜਦਕਿ ਛੋਟਾ ਨਸ਼ੇ ਦਾ ਆਦੀ ਹੋ ਚੁੱਕਾ ਸੀ। ਉਹ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੋਂਦੇ ਹੋਏ ਪੀੜਤ ਮਾਤਾ ਵਾਸੀ ਗਲੀ ਨੰਬਰ 5 ਅਮਰਪੁਰਾ ਬਸਤੀ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਨਸ਼ਾ ਬੰਦ ਕਰ ਦਿੱਤਾ ਹੈ ਪਰ ਸਰਕਾਰ ਦੇ ਲੋਕ ਹੀ ਇਸ ਨੂੰ ਵੇਚ ਰਹੇ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.

ਉਸ ਨੇ ਦੱਸਿਆ ਕਿ ਉਸ ਦਾ ਪਤੀ ਰਿਕਸ਼ਾ ਚਲਾਉਂਦਾ ਹੈ ਜਦਕਿ ਉਹ ਘਰਾਂ ਵਿਚ ਕੰਮ ਕਰਦੀ ਹੈ, ਪੁੱਤਰ ਉਸ ਦੀ ਕਮਾਈ ਦੇ ਪੈਸੇ ਖੋਹ ਕੇ ਲੈ ਜਾਂਦਾ ਸੀ। ਜਵਾਨ ਪੁੱਤਰ ਦੀ ਮੌਤ ਦਾ ਗਮ ਉਸ ਨੂੰ ਖਾ ਰਿਹਾ ਹੈ ਅਤੇ ਉਸ ਨੇ ਸਰਕਾਰ ਨੂੰ ਦਿਲੋਂ ਕੋਸਿਆ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News