ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

Thursday, Oct 15, 2020 - 05:40 PM (IST)

ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਪਟਿਆਲਾ (ਇੰਦਰਜੀਤ ਬਖ਼ਸ਼ੀ)— ਪਟਿਆਲਾ ਦੇ ਬਹਾਦੁਰਗੜ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਦੀ ਪਛਾਣ ਰਿਸ਼ਭ ਵਜੋ ਹੋਈ ਹੈ, ਜੋਕਿ ਪਟਿਆਲਾ ਦੇ ਬਹਾਦੁਰਗੜ੍ਹ 'ਚ ਮੋਬਾਇਲਾਂ ਦਾ ਕੰਮ ਕਰਦਾ ਸੀ।

ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

PunjabKesari

ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੇ ਕੋਲ ਕੱਲ੍ਹ ਰਿਸ਼ਭ ਨਾਂ ਦੇ ਨੌਜਵਾਨ ਦੇ ਲਾਪਤਾ ਹੋਣ ਨੂੰ ਲੈ ਕੇ ਇਕ ਸ਼ਿਕਾਇਤ ਆਈ ਸੀ, ਜਿਸ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਕੀਤੀ ਗਈ। ਪੁਲਸ ਦੀ ਜਾਂਚ ਦੌਰਾਨ ਰਿਸ਼ਭ ਦੀ ਲਾਸ਼ ਬਹਾਦੁਰਗੜ੍ਹ 'ਚ ਹੀ ਖਾਲੀ ਖੇਤਰ 'ਚੋਂ ਬਰਾਮਦ ਹੋਈ। ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

PunjabKesari

ਪੁਲਸ ਮੁਤਾਬਕ ਤੇਜ਼ਧਾਰਹ ਥਿਆਰਾਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਮੌਤ ਦੇ ਘਾਟ ਉਤਾਰਣ ਵਾਲਾ ਵਿਅਕਤੀ ਰਿਸ਼ਭ ਦਾ ਜਾਣਕਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਰਿਸ਼ਭ ਦੇ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ

PunjabKesari

ਇਹੀ ਕਾਰਨ ਹੈ ਕਿ ਕਾਤਲ ਨੇ ਰਿਸ਼ਭ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਲਾਸ਼ ਨੂੰ ਉਕਤ ਸਥਾਨ 'ਤੇ ਸੁੱਟ ਦਿੱਤਾ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

PunjabKesari

PunjabKesari


author

shivani attri

Content Editor

Related News