ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼
Sunday, Sep 27, 2020 - 10:30 PM (IST)
ਨਕੋਦਰ (ਪਾਲੀ)— ਥਾਣਾ ਸਦਰ ਨਕੋਦਰ ਅਧੀਨ ਆਉਂਦੇ ਪਿੰਡ ਬਜੂਹਾ ਖ਼ੁਰਦ ਵਿਖੇ ਕੁਝ ਦਿਨ ਪਹਿਲਾਂ ਅਵਿਸ਼ੇਕ ਸਹੋਤਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਮੁਜੱਫਰਪੁਰ ਨਕੋਦਰ ਦੀ ਲਾਸ਼ ਵੇਈਂ 'ਚੋਂ ਮਿਲੀ ਸੀ। ਇਸ ਮਾਮਲੇ 'ਚ ਪੁਲਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨੁੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਵਾਸੀ ਨਕੋਦਰ ਨੇ ਦੱਸਿਆ ਕਿ ਮੇਰਾ ਸਾਲਾ ਅਵਿਸ਼ੇਕ ਸਹੋਤਾ ਦੀ ਬੀਤੀ 9 ਸਤੰਬਰ 2020 ਨੂੰ ਲਾਸ਼ ਗੰਦੀ ਵੇਈਂ ਜੁਗਰਾਲ ਰੋਡ ਪਿੰਡ ਬਜੂਹਾ ਖੁਰਦ 'ਚੋਂ ਸਮੇਤ ਸਕੂਟਰੀ ਐਕਟਿਵਾ ਮਿਲੀ ਸੀ। ਉਸ ਸਮੇਂ ਪਰਿਵਾਰ ਸਦਮੇ 'ਚ ਹੋਣ ਕਰਕੇ ਕੋਈ ਕਾਰਵਾਈ ਨਹੀਂ ਕਰਵਾਈ ਸੀ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਸਸਕਾਰ ਕਰ ਦਿੱਤਾ ਸੀ। ਹੁਣ ਸਾਨੂੰ ਪਤਾ ਲੱਗਾ ਹੈ ਕਿ 8 ਸਤੰਬਰ ਨੂੰ ਅਵਿਸ਼ੇਕ ਸਹੋਤਾ ਕਰੀਬ ਸਾਢੇ 6 ਸ਼ਾਮ ਨੂੰ ਨਕੋਦਰ ਤੋਂ ਪਿੰਡ ਚੱਕ ਮੁਗਲਾਨੀ ਆਪਣੇ ਦੋਸਤ ਰਵੀ ਪੁੱਤਰ ਪਰਮਜੀਤ ਵਾਸੀ ਮੁਜੱਫਰਪੁਰ ਨਾਲ ਪਿੰਡ ਚੱਕ ਮੁਗਲਾਨੀ ਵਿਖੇ ਇਕ ਐੱਨ. ਆਰ. ਆਈ. ਦੀ ਕੋਠੀ ਜਿਸ ਦੀ ਦੇਖਭਾਲ ਰਾਜਾ ਪੁੱਤਰ ਬਲਵੀਰ ਵਾਸੀ ਨਵਾ ਪਿੰਡ ਸ਼ੌਕੀਆ ਹਾਲ ਵਾਸੀ ਮੁਜੱਫਰਪੁਰ ਕਰਦਾ ਕੋਲ ਉਥੇ ਚਲੇ ਗਏ।
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਇਥੇ ਪਹਿਲਾਂ ਹੀ ਦੀਪਕ ਉਰਫ ਦੀਪਾ ਵਾਸੀ ਮੁਜੱਫਰਪੁਰ ਪਲੰਬਰ ਦਾ ਕੰਮ ਕਰ ਰਿਹਾ ਸੀ। ਬਾਅਦ 'ਚ ਰਾਜਾ, ਪਵਿੱਤਰ ਉਰਫ ਪਿੱਤਰ ਪੁੱਤਰ ਮੱਸੂਰਾਮ ਵਾਸੀ ਮੁਜੱਫਰਪੁਰ ਅਤੇ ਪਰਮਜੀਤ ਉਰਫ ਪਾਂਡਾ ਪੁੱਤਰ ਤਰਸੇਮ ਲਾਲ ਵਾਸੀ ਚੱਕ ਮੁਗਲਾਨੀ ਵੀ ਕੋਠੀ 'ਚ ਆ ਗਏ। ਜਿੱਥੇ ਪਵਿੱਤਰ ਉਰਫ ਪਿੱਤਰ ਅਤੇ ਰਾਜਾ ਤੋਂ ਇਲਾਵਾ ਬਾਕੀਆਂ ਨੇ ਇੱਕਠੇ ਹੀ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ।
ਇਨ੍ਹਾਂ 'ਚੋਂ ਦੀਪਕ ਉਰਫ ਦੀਪਾ ਵਾਪਸ ਆਪਣੇ ਘਰ ਚਲਾ ਗਿਆ। ਉਪਰੰਤ ਰਾਜਾ,ਰਵੀ,ਪਵਿੱਤਰ ਉਰਫ ਪਿੱਤਰ ਅਤੇ ਪਰਮਜੀਤ ਉਰਫ ਪਾਡਾਂ ਦਾ ਮੇਰੇ ਸਾਲੇ ਅਵਿਸ਼ੇਕ ਸਹੋਤਾ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਸੀ ਅਤੇ ਇਨ੍ਹਾਂ ਸਾਰਿਆਂ ਨੇ ਰਲਕੇ ਮੇਰੇ ਸਾਲੇ ਨੂੰ ਮਾਰ ਦੇਣ ਦੇ ਇਰਾਦੇ ਨਾਲ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਪਦਾਰਥ ਦੇ ਦਿੱਤਾ। ਜਿਸ ਨਾਲ ਅਵਿਸ਼ੇਕ ਸਹੋਤਾ ਬੇਹੋਸ਼ ਹੋ ਗਿਆ ਤਾਂ ਇਹ ਚਾਰਾ ਨੇ ਮਿਲ ਕੇ ਅਵਿਸ਼ੇਕ ਅਤੇ ਇਸ ਦੀ ਸਕੂਟਰੀ ਲਿਜਾ ਕੇ 9 ਸਤੰਬਰ ਅੱਧੀ ਰਾਤ ਨੂੰ ਪਿੰਡ ਬਜੂਹਾ ਖ਼ੁਰਦ ਵਿਖੇ ਗੰਦੀ ਵੇਈਂ 'ਚ ਸੁੱਟ ਦਿੱਤਾ। ਇਸ ਨਾਲ ਅਭਿਸ਼ੇਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਮੁਲਜ਼ਮ ਘਰਾਂ ਤੋਂ ਫਰਾਰ, ਫੜਨ ਲਈ ਕੀਤੀ ਜਾ ਰਹੀ ਛਾਪੇਮਾਰੀ: ਡੀ. ਐੱਸ. ਪੀ. ਮਾਹਲ
ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਅਤੇ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆਂ ਕਿ ਮ੍ਰਿਤਕ ਦੇ ਜੀਜਾ ਚਰਨਜੀਤ ਸਿੰਘ ਵਾਸੀ ਨਕੋਦਰ ਦੇ ਬਿਆਨਾਂ'ਤੇ ਰਾਜਾ ਪੁੱਤਰ ਬਲਵੀਰ, ਪਵਿੱਤਰ ਉਰਫ ਪਿੱਤਰ ਪੁੱਤਰ ਮੱਸੂਰਾਮ,ਰਵੀ ਪੁੱਤਰ ਪਰਮਜੀਤ ਵਾਸੀਅਨ ਮੁਜੱਫਰਪੁਰ ਅਤੇ ਪਰਮਜੀਤ ਉਰਫ ਪਾਂਡਾ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਚੱਕ ਮੁਗਲਾਨੀ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਧਾਰਾ 302 ,201 ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਮਾਹਲ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਮਲਾ ਦਰਜ ਹੋਣ ਉਪਰੰਤ ਉਕਤ ਸਾਰੇ ਮੁਲਜ਼ਮ ਘਰਂੋ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ