15 ਸਾਲਾ ਮੁੰਡਾ ਆਨਲਾਈਨ ਗੇਮਾਂ ਜਾਂ ਸ਼ੇਅਰ ਬਾਜ਼ਾਰ ’ਚ ਲੱਖਾਂ ਰੁਪਏ ਗੁਆ ਕੇ ਹੋਇਆ ਲਾਪਤਾ

Friday, Jan 24, 2025 - 01:58 PM (IST)

15 ਸਾਲਾ ਮੁੰਡਾ ਆਨਲਾਈਨ ਗੇਮਾਂ ਜਾਂ ਸ਼ੇਅਰ ਬਾਜ਼ਾਰ ’ਚ ਲੱਖਾਂ ਰੁਪਏ ਗੁਆ ਕੇ ਹੋਇਆ ਲਾਪਤਾ

ਅਬੋਹਰ (ਸੁਨੀਲ) : ਉਪ-ਮੰਡਲ ਦੇ ਪਿੰਡ ਗਿੱਦੜਾਂਵਾਲੀ ਦੇ ਰਹਿਣ ਵਾਲੇ ਇਕ ਨਾਬਾਲਗ ਬੱਚੇ ਨੇ ਆਨਲਾਈਨ ਗੇਮ ਜਾਂ ਸ਼ੇਅਰ ਬਾਜ਼ਾਰ ’ਚ ਲੱਖਾਂ ਰੁਪਏ ਗੁਆ ਦਿੱਤੇ ਅਤੇ ਇਸ ਬਾਰੇ ਜਾਣਨ ਤੋਂ ਬਾਅਦ ਡਰ ਕਾਰਨ ਉਹ ਅਚਾਨਕ ਲਾਪਤਾ ਹੋ ਗਿਆ। ਉਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਬੱਚੇ ਦੇ ਪਰਿਵਾਰ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਬੱਚਾ ਆਪਣੀ ਮਾਂ ਨਾਲ ਬੈਂਕ ਗਿਆ ਸੀ ਅਤੇ ਉੱਥੋਂ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ 15 ਸਾਲਾ ਭਤੀਜਾ ਹਰਮਨ ਪੁੱਤਰ ਰਾਮ ਕੁਮਾਰ ਸਕੂਲ ’ਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦੀ ਮਾਂ ਦੇ ਬੈਂਕ ਖ਼ਾਤੇ ’ਚ ਲੱਖਾਂ ਰੁਪਏ ਸਨ।
 ਸ ਦੀ ਮਾਂ ਹਰਮਨ ਨਾਲ ਕੁੱਝ ਪੈਸੇ ਕਢਵਾਉਣ ਲਈ ਬੈਂਕ ਗਈ ਸੀ, ਜਿਸ ਦੌਰਾਨ ਹਰਮਨ ਨੇ ਚਾਬੀ ਆਪਣੀ ਮਾਂ ਨੂੰ ਦਿੱਤੀ ਅਤੇ ਇਹ ਕਹਿ ਕੇ ਚਲਾ ਗਿਆ ਕਿ ਉਸ ਨੂੰ ਪਿਸ਼ਾਬ ਕਰਨਾ ਹੈ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੀ ਮਾਂ ਚਿੰਤਤ ਹੋ ਗਈ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਖੁਈਆਂ ਸਰਵਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ ਅਤੇ ਉਸ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।

ਜਦੋਂ ਐੱਸ. ਐੱਚ. ਓ. ਰਣਜੀਤ ਸਿੰਘ ਅਤੇ ਪੁਲਸ ਉਪ ਕਪਤਾਨ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੱਚੇ ਨੂੰ ਅਗਵਾ ਨਹੀਂ ਕੀਤਾ ਗਿਆ ਸੀ, ਸਗੋਂ ਡਰ ਦੇ ਮਾਰੇ ਕਿਤੇ ਚਲਾ ਗਿਆ ਸੀ ਕਿਉਂਕਿ ਪਹਿਲਾਂ ਉਸ ਦੀ ਮਾਂ ਦੇ ਬੈਂਕ ਖ਼ਾਤੇ ’ਚ 10 ਲੱਖ ਰੁਪਏ ਸਨ ਪਰ ਹੁਣ ਇਸ ’ਚ ਜ਼ੀਰੋ ਬੈਲੈਂਸ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਬੱਚੇ ਨੇ ਸ਼ੇਅਰ ਬਾਜ਼ਾਰ ਜਾਂ ਆਨਲਾਈਨ ਬਾਜ਼ਾਰ ’ਚ ਇੰਨੇ ਪੈਸੇ ਗੁਆ ਦਿੱਤੇ ਹਨ ਜਾਂ ਧੋਖਾਦੇਹੀ ਦਾ ਸ਼ਿਕਾਰ ਹੋ ਗਿਆ ਹੈ।
 


author

Babita

Content Editor

Related News