ਫਗਵਾੜਾ: ਪਿਆਰ 'ਚ ਮਿਲਿਆ ਧੋਖਾ, ਪਰੇਸ਼ਾਨ ਨੌਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

2021-07-16T14:03:56.55

ਫਗਵਾੜਾ (ਹਰਜੋਤ ਚਾਨਾ)- ਇਥੋਂ ਦੇ ਮਾਡਲ ਟਾਊਨ ਦੀ ਗੋਲ ਮਾਰਕੀਟ ’ਚ ਇਕ ਨੌਜਵਾਨ ਨੇ ਗੱਡੀ ’ਚ ਬੈਠ ਕੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆ ਡੀ. ਐੱਸ. ਪੀ. ਪਰਮਜੀਤ ਸਿੰਘ ਅਤੇ ਐੱਸ. ਐੱਚ. ਓ. ਸਿਟੀ ਸੁਰਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿੱਖੇ ਭੇਜ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮੁਕੁਲ ਕੁਮਾਰ ਪੁੱਤਰ ਸੂਰਤ ਸਿੰਘ ਵਾਸੀ ਉਕਾਰ ਨਗਰ ਵਜੋਂ ਹੋਈ ਹੈ। ਪੁਲਸ ਮੁਤਾਬਕ ਗੋਲ਼ੀ ਲਈ ਵਰਤੀ ਗਈ ਪਿਸਤੌਲ ਦੇਸੀ ਹੈ, ਜਿਸ ਦਾ ਕੋਈ ਲਾਇਸੈਂਸ ਅਜੇ ਪੁਲਸ ਨੂੰ ਬਰਾਮਦ ਨਹੀਂ ਹੋਇਆ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

PunjabKesari

ਕੁੜੀ ਨੇ ਕੀਤੀ ਬੇਵਫ਼ਾਈ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ 
ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਕਰਨ ਦੇ ਪਿੱਛੇ ਕੋਈ ਕੁੜੀ ਦਾ ਮਾਮਲਾ ਦੱਸਿਆ ਜਾਂਦਾ ਹੈ ਪਰ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਕੁੜੀ ਦੇ ਚੱਕਰ ’ਚ ਆ ਕੇ ਉਕਤ ਨੌਜਵਾਨ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕੁਲ ਕੁਮਾਰ ਕਿਸੇ ਕੁੜੀ ਦੇ ਨਾਲ ਪਿਆਰ ਕਰਦਾ ਸੀ ਜਦਕਿ ਉਹ ਕੁੜੀ ਉਸ ਦਾ ਮਿਸਯੂਜ਼ ਕਰਦੀ ਰਹੀ।

ਇਹ ਵੀ ਪੜ੍ਹੋ: ਜਲੰਧਰ: ਪਿਓ ਦੀ ਹੈਵਾਨੀਅਤ ਕਰੇਗੀ ਹੈਰਾਨ, ਬੱਚਿਆਂ ਤੋਂ ਭੀਖ ਮੰਗਵਾਉਣ ਲਈ ਕਰਦਾ ਸੀ ਤਸ਼ੱਦਦ

PunjabKesari

ਉਕਤ ਕੁੜੀ ਕਿਸੇ ਹੋਰ ਮੁੰਡੇ ਨਾਲ ਪਿਆਰ ਕਰਦੀ ਸੀ ਅਤੇ ਇਸ ਨੌਜਵਾਨ ਤੋਂ ਉਹ ਪੈਸੇ ਵੀ ਲੈਂਦੀ ਰਹੀ ਅਤੇ ਇਸ ਨੂੰ ਉਸ ਨੇ ਕਰਜ਼ਾਈ ਤੱਕ ਕਰ ਦਿੱਤਾ ਸੀ। ਉਕਤ ਕੁੜੀ ਉਕਤ ਨੌਜਵਾਨ ਨੂੰ ਧਮਕੀਆਂ ਵੀ ਦਿੰਦੀ ਰਹੀ। ਲੋਕਾਂ ਦੇ ਮੁਤਾਬਕ ਇਹ ਨੌਜਵਾਨ ਉਕਤ ਕੁੜੀ ਦੇ ਕਾਲਜ ਦੀਆਂ ਫੀਸਾਂ ਵੀ ਦਿੰਦਾ ਰਿਹਾ ਸੀ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਸੜਕ ਹਾਦਸੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਭੈਣ-ਭਰਾ ਨੂੰ ਮਿਲੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor shivani attri