ਪੁਲਸ ਹਿਰਾਸਤ 'ਚ ਨੌਜਵਾਨ ਦੀ ਸ਼ੱਕੀ ਹਾਲਤ 'ਚ ਹੋਈ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Sunday, Apr 20, 2025 - 06:52 PM (IST)

ਰੂਪਨਗਰ (ਵਿਜੇ ਸ਼ਰਮਾ)-ਥਾਣਾ ਸਿਟੀ ਰੂਪਨਗਰ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਵਿਚ ਪੁਲਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਪੁਲਸ ਦੀ ਗੱਡੀ ਦੀ ਭੰਨਤੋੜ ਵੀ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਿੰਸ ਬਹਾਦਰ (25 ਸਾਲ) ਨੂੰ ਪੁਲਸ ਨੇ 16 ਅਪ੍ਰੈਲ ਨੂੰ ਕਿਸੇ ਮਾਮਲੇ ਵਿਚ ਪੁੱਛਗਿੱਛ ਲਈ ਸਰਕਾਰੀ ਹਸਪਤਾਲ ਤੋਂ ਹਿਰਾਸਤ ਵਿਚ ਲਿਆ ਸੀ, ਜਿਸ ਤੋਂ ਬਾਅਦ ਐਤਵਾਰ ਸਵੇਰੇ ਪ੍ਰਿੰਸ ਦੀ ਮੌਤ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ: ਨਵੀਂ ਮੁਸੀਬਤ 'ਚ ਘਿਰਣਗੇ ਪੰਜਾਬ ਵਾਸੀ! ਬੰਦ ਹੋਣ ਜਾ ਰਹੇ ਨੇ ਇਹ ਰਸਤੇ, ਜਾਰੀ ਹੋਈ ਡੈੱਡਲਾਈਨ
ਇਸ ਘਟਨਾ ਦੀ ਨਿਆਇਕ ਜਾਂਚ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਪ੍ਰਿੰਸ ਵਿਆਹਿਆ ਹੋਇਆ ਸੀ ਅਤੇ ਉਸ ਦਾ ਪੰਜ ਸਾਲ ਦਾ ਇਕ ਲੜਕਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਮੌਤ ਨੂੰ ਲੈ ਕੇ ਪੁਲਸ ’ਤੇ ਸਵਾਲ ਚੁੱਕ ਰਹੇ ਹਨ। ਮੌਕੇ ’ਤੇ ਪਹੁੰਚੇ ਐੱਸ. ਐੱਸ. ਪੀ. ਰੋਪਡ਼ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਪ੍ਰਿੰਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ’ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਪ੍ਰਿੰਸ ਉੱਤੇ ਡਰੱਗ ਪੈਡਲਿੰਗ ਅਤੇ ਚੋਰੀ ਦੇ ਮੁਕੱਦਮੇ ਵੀ ਦਰਜ ਹਨ। ਹੁਣ ਇਸ ਨੂੰ 16 ਅਪ੍ਰੈਲ ਨੂੰ ਕਿਸੇ ਮਾਮਲੇ ਵਿਚ ਪੁਲਸ ਫੜ ਕੇ ਲੈ ਕੇ ਆਈ ਸੀ ਅਤੇ ਇਹ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਘਟਨਾ ਸਾਢੇ 3 ਵਜੇ ਦੇ ਕਰੀਬ ਦੀ ਹੈ ਜਦੋਂ ਇਸ ਨੇ ਕੰਬਲ ਨੂੰ ਫਾੜ ਕੇ ਇਕ ਛੋਟੀ ਜਿਹੀ ਰੱਸੀ ਬਣਾਈ ਅਤੇ ਲਾਕਅਪ ਦੀ ਗਰਿੱਲ ਦੇ ਨਾਲ ਫਾਹਾ ਲਗਾ ਲਿਆ ਅਤੇ ਉਸ ਦੀ ਮੌਤ ਹੋ ਗਈ।
ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰ ਵੱਲੋਂ ਥਾਣੇ ਵਿਚ ਜਾ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਸ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ। ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ’ਤੇ ਉਸ ਨਾਲ ਤਸ਼ੱਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਮ੍ਰਿਤਕ ਮੂਲ ਰੂਪ ’ਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਗਾਂਧੀ ਨਗਰ ਰੋਪਡ਼ ਵਿਖੇ ਰਹਿ ਰਿਹਾ ਹੈ।
ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਪੋਸਟ ਕੀਤੀ ਅਜਿਹੀ ਵੀਡੀਓ ਕਿ ਮਚ ਗਈ ਤਰਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e