ਗੰਨੇ ਦੀ ਭਰੀ ਟਰਾਲੀ ਨੈਸ਼ਨਲ ਹਾਈਵੇਅ ਵਿਚਕਾਰ ਪਲਟੀ
Sunday, Feb 15, 2026 - 02:16 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ)-ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਪਿੰਡ ਪਨਿਆਲੀ ਕੋਲ ਇਕ ਗੰਨੇ ਦੀ ਭਰੀ ਟਰਾਲੀ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਇਕ ਟਰੈਕਟਰ ਜਿਸ ਨੂੰ ਚਾਹਤ ਪੁੱਤਰ ਹਰਮੇਸ਼ ਲਾਲ ਵਾਸੀ ਐਮਾਂ ਚਾਹਲ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਉਹ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ ਜਦੋਂ ਉਹ ਪਿੰਡ ਪਨਿਆਲੀ ਦੇ ਕੋਲ ਪਹੁੰਚਿਆ ਤਾਂ ਟਰੈਕਟਰ ਦਾ ਸੰਤੁਲਨ ਵਿਗੜਨ ਕਰਕੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਪਲਟ ਗਿਆ ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਐੱਸ. ਐੱਸ. ਐੱਫ਼. ਟੀਮ ਨੇ ਮੌਕੇ ’ਤੇ ਹਾਈਡਰਾ ਕਰੇਨ ਮੰਗਵਾ ਕੇ ਲੋਕਾਂ ਦੀ ਮਦਦ ਨਾਲ ਟਰਾਲੀ ਨੂੰ ਇਕ ਸਾਈਡ ਕਰਵਾ ਕੇ ਦੂਜੀ ਟਰਾਲੀ ਵਿਚ ਗੰਨਾ ਲੋਡ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਅਤੇ ਇਸ ਸਬੰਧੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ।
ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
