ਫ਼ੋਨ ''ਤੇ ਕਿਹਾ- ''ਮਾਂ ਗੇਟ ਖੋਲ੍ਹੋ ਮੈਂ ਆ ਰਿਹਾਂ ਹਾਂ...'' ਤੇ ਫ਼ਿਰ ਆਈ ਪੁੱਤ ਦੀ ਲਾਸ਼

Tuesday, Aug 06, 2024 - 01:29 PM (IST)

ਫ਼ੋਨ ''ਤੇ ਕਿਹਾ- ''ਮਾਂ ਗੇਟ ਖੋਲ੍ਹੋ ਮੈਂ ਆ ਰਿਹਾਂ ਹਾਂ...'' ਤੇ ਫ਼ਿਰ ਆਈ ਪੁੱਤ ਦੀ ਲਾਸ਼

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਢਾਣੀ ਰੇਸ਼ਮ ਸਿੰਘ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੋਸਤ ਨੂੰ ਛੱਡ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਹੀ ਉਸ ਨੇ ਪੁੱਤ ਨੂੰ ਫ਼ੋਨ ਕੀਤਾ ਸੀ ਤੇ ਉਸ ਨੇ ਕਿਹਾ ਸੀ ਕਿ ਮਾਂ ਗੇਟ ਖੋਲ੍ਹੋ ਮੈਂ ਆ ਰਿਹਾ ਹਾਂ, ਪਰ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਪੁੱਤ ਦੀ ਲਾਸ਼ ਹੀ ਵੇਖਣ ਨੂੰ ਮਿਲੇਗੀ। 

ਇਹ ਖ਼ਬਰ ਵੀ ਪੜ੍ਹੋ - 'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਸਜਵਾਰ ਸਿੰਘ, ਸਾਬਕਾ ਸਰਪੰਚ ਦੇਸ ਸਿੰਘ ਅਤੇ ਸ਼ਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਸਿੰਘ ਫਾਜ਼ਿਲਕਾ ਦੇ ਬੱਸ ਸਟੈਂਡ ਨੇੜੇ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ। ਉਹ ਬੀਤੀ ਰਾਤ ਆਪਣੇ ਦੋਸਤ ਨੂੰ ਪਿੰਡ ਝੰਗੜ ਭੈਣੀ ਛੱਡ ਕੇ ਵਾਪਸ ਪਿੰਡ ਮਹਾਤਮ ਨਗਰ ਆਪਣੇ ਘਰ ਪਰਤ ਰਿਹਾ ਸੀ ਕਿ ਰਾਹ ਵਿਚ ਢਾਣੀ ਰੇਸ਼ਮ ਸਿੰਘ ਨੇੜੇ ਲੱਕੜਾਂ ਨਾਲ ਭਰੀ ਟ੍ਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕਵਾਰਾ ਸੀ। ਜਿਸ ਦੀ ਉਮਰ ਤਕਰੀਬਨ 19-20 ਸਾਲ ਸੀ। ਫ਼ਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਟ੍ਰੈਕਟਰ ਟਰਾਲੀ ਚਾਲਕ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ 'ਚ ਵੱਡਾ ਹਾਦਸਾ! ਸਕੂਲ ਬੱਸ 'ਚ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ

ਮ੍ਰਿਤਕ ਸੁਨੀਲ ਸਿੰਘ ਦੀ ਮਾਂ ਸੁਮਿੱਤਰਾ ਰਾਣੀ ਨੇ ਦੱਸਿਆ ਕਿ ਉਸ ਦਾ ਮੁੰਡਾ ਸਵੇਰੇ ਕੰਮ 'ਤੇ ਗਿਆ ਸੀ। ਜਦੋਂ ਦੇਰ ਸ਼ਾਮ ਨੂੰ ਉਹ ਘਰ ਨਹੀਂ ਪਰਤਿਆ ਤਾਂ ਉਸ ਨੇ ਪੁੱਤ ਨੰ ਫ਼ੋਨ ਕਰ ਕੇ ਪੁੱਛਿਆ। ਪੁੱਤ ਨੇ ਅੱਗਿਆਂ ਕਿਹਾ ਕਿ ਮਾਂ ਗੇਟ ਖੋਲ੍ਹੋ ਮੈਂ ਆ ਰਿਹਾ ਹਾਂ। ਸੁਮਿੱਤਰਾ ਰਾਣੀ ਨੇ ਕਿਹਾ ਕਿ ਉਸ ਦਾ ਪੁੱਤ ਤਾਂ ਨਹੀਂ ਆਇਆ ਪਰ ਉਨ੍ਹਾਂ ਕੋਲ ਪੁੱਤ ਦੀ ਮੌਤ ਦੀ ਖ਼ਬਰ ਪਹੁੰਚੀ। ਫ਼ਿਲਹਾਲ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News