ਫਰੀਦਕੋਟ: ਹਸਪਤਾਲ ਦਾ ਸ਼ਰਮਨਾਕ ਕਾਰਾ, ਕੂੜੇ ਦੇ ਢੇਰ ਕੋਲ ਰੁਲਦੀ ਰਹੀ ਨੌਜਵਾਨ ਦੀ ਲਾਸ਼
Monday, Nov 02, 2020 - 10:01 PM (IST)
ਫਰੀਦਕੋਟ (ਜਗਤਾਰ)— ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸਟਾਫ਼ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਥੇ ਇਕ ਮਰੀਜ਼ ਦੀ ਮੌਤ ਤੋਂ ਬਾਅਦ ਐਮਰਜੈਂਸੀ ਮਹਿਕਮੇ ਵੱਲੋਂ ਲਾਸ਼ ਦੀ ਬੇਕਦਰੀ ਕਰਦੇ ਹੋਏ ਉਸ ਨੂੰ ਧਕੇਲ ਕੇ ਕੂੜਾ ਅਤੇ ਮੈਡੀਕਲ ਵੇਸਟ ਸੁੱਟਣ ਵਾਲੇ ਕਮਰੇ 'ਚ ਰੱਖਵਾ ਦਿੱਤਾ ਗਿਆ ਅਤੇ ਇਥੋਂ ਹੀ ਗੰਦੀ ਬੈੱਡ ਸ਼ੀਟ ਲੈ ਕੇ ਉਸ ਦੀ ਲਾਸ਼ ਨੂੰ ਢੱਕ ਦਿੱਤਾ ਗਿਆ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਦਾਖ਼ਲ ਹੋ ਬੀਬੀ ਨੇ ਕੁੜੀ ਦਾ ਸ਼ਰੇਆਮ ਚਾੜ੍ਹਿਆ ਕੁਟਾਪਾ
ਇੰਨਾ ਹੀ ਨਹੀਂ ਜਿਸ ਸਥਾਨ 'ਤੇ ਲਾਸ਼ ਨੂੰ ਰੱਖਿਆ ਗਿਆ, ਉਥੇ ਕਮਰੇ ਦਾ ਨਿਰਮਾਣ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉਥੇ ਗੰਦਗੀ ਹੋਰ ਜ਼ਿਆਦਾ ਫੈਲੀ ਹੋਈ ਸੀ। ਪਰਿਵਾਰ ਵਾਲਿਆਂ ਨੇ ਹਸਪਤਾਲ ਦੀ ਇਸ ਲਾਪਰਵਾਹੀ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਸਬੰਧਤ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ
ਮ੍ਰਿਤਕ ਦੇ ਭਰਾ ਪਰਵਿੰਦਰ ਸਿੰਘ ਅਤੇ ਪਿਤਾ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਕਾਸ਼ਪ੍ਰੀਤ (26) ਕੱਲ੍ਹ ਆਪਣੇ ਦੋਸਤਾਂ ਨਾਲ ਕਿਤੇ ਗਿਆ ਸੀ ਜਦੋਂ ਸ਼ਾਮ ਤੱਕ ਘਰ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਨੂੰ ਦੇਰ ਰਾਤ ਪਤਾ ਲੱਗਾ ਕਿ ਆਕਾਸ਼ਦੀਪ ਨੂੰ ਬੇਹੋਸ਼ੀ ਦੀ ਹਾਲਤ 'ਚ ਉਸ ਦੇ ਦੋਸਤ ਮੈਡੀਕਲ ਕਾਲਜ 'ਚ ਦਾਖ਼ਲ ਕਰਵਾ ਗਏ ਸਨ ਅਤੇ ਜਦੋਂ ਅਸੀਂ ਸਵੇਰੇ ਜਾ ਕੇ ਵੇਖਿਆ ਤਾਂ ਉਹ ਮ੍ਰਿਤਕ ਪਿਆ ਸੀ। ਉਸ ਦੀ ਲਾਸ਼ ਨਾਲ ਬੇਕਦਰੀ ਕਰਦੇ ਹੋਏ ਕੂੜਾ ਸੁੱਟਣ ਵਾਲੀ ਜਗ੍ਹਾ 'ਤੇ ਰੱਖ ਦਿੱਤਾ ਗਿਆ ਸੀ ਅਤੇ ਜੋ ਬੈੱਡ ਸ਼ੀਟ ਪਾਈ ਹੋਈ ਸੀ, ਉਹ ਵੀ ਬੇਹੱਦ ਗੰਦੀ ਸੀ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ
ਉਨ੍ਹਾਂ ਮੰਗ ਕੀਤੀ ਕਿ ਜਿਸ ਸਟਾਫ਼ ਵੱਲੋਂ ਉਨ੍ਹਾਂ ਦੇ ਲੜਕੇ ਦੀ ਲਾਸ਼ ਨਾਲ ਇੰਨੀ ਬੇਕਦਰੀ ਕੀਤੀ ਗਈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਥੇ ਹੀ ਜਿਹੜੇ ਮੁੰਡਿਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਦਾਖ਼ਲ ਕਰਵਾਇਆ ਸੀ, ਉਨ੍ਹਾਂ ਤੋਂ ਪੁੱਛਗਿੱਛ ਹੋਵੇ ਕਿ ਲੜਕੇ ਨੂੰ ਉਹ ਕਿਵੇਂ ਅਤੇ ਕਿਹੜੀ ਹਾਲਤ 'ਚ ਦਾਖ਼ਲ ਕਰਵਾਉਣਾ ਪਿਆ। ਇਹ ਵੀ ਸ਼ੱਕੀ ਮਾਮਲਾ ਲੱਗਦਾ ਹੈ।
ਇਹ ਵੀ ਪੜ੍ਹੋ: ਹੁਣ PAP ਚੌਂਕ 'ਚ ਕਲਾਕ-ਵਾਈਜ਼ ਘੁੰਮੇਗਾ ਟਰੈਫਿਕ, ਮਿਲੀ ਇਹ ਸਹੂਲਤ
ਉਥੇ ਹੀ ਇਸ ਮਾਮਲੇ ਸਬੰਧੀ ਜਦੋਂ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਧਿਆਨ 'ਚ ਮੀਡੀਆ ਦੇ ਮੱਧ ਨਾਲ ਹੀ ਇਹ ਮਾਮਲਾ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਨੌਜਵਾਨ ਦੀ ਲਾਸ਼ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਤਾਂ ਜਾਂਚ ਦੌਰਾਨ ਜਿਸ ਦੀ ਲਾਪਰਵਾਹੀ ਸਾਹਮਣੇ ਆਇਆ, ਉਸ ਦੇ ਖ਼ਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। ਉਥੇ ਇਸ ਸਬੰਧੀ ਪੁਲਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੇਂਦਰ ਵੱਲੋਂ ਟਰੇਨਾਂ ਰੋਕੇ ਜਾਣ 'ਤੇ ਕੈਪਟਨ ਨੇ ਜੇ. ਪੀ. ਨੱਢਾ ਦੇ ਨਾਂ 'ਤੇ ਲਿਖੀ ਖੁੱਲ੍ਹੀ ਚਿੱਠੀ