ਜਲੰਧਰ: ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਪੋਤੇ ਦੀ ਲਾਸ਼ ਖੂਹ ''ਚੋਂ ਬਰਾਮਦ

Thursday, Apr 12, 2018 - 03:24 PM (IST)

ਜਲੰਧਰ: ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਪੋਤੇ ਦੀ ਲਾਸ਼ ਖੂਹ ''ਚੋਂ ਬਰਾਮਦ

ਜਲੰਧਰ (ਰਮਨ)— ਇਥੋਂ ਦੀ ਭਗਤ ਸਿੰਘ ਕਾਲੋਨੀ ਤੋਂ ਬੁੱਧਵਾਰ ਤੋਂ ਲਾਪਤਾ ਹੋਏ ਸਾਬਕਾ ਕੌਂਸਲਰ ਕਸਤੂਰੀ ਲਾਲ ਦੇ ਪੋਤੇ ਦੀ ਲਾਸ਼ ਵੀਰਵਾਰ ਦੁਪਹਿਰ ਖੂਹ 'ਚ ਤੈਰਦੀ ਹੋਈ ਪਾਈ ਗਈ। ਬੱਚਾ ਖੂਹ 'ਚ ਕਿਵੇਂ ਡਿੱਗਾ, ਇਸ ਦੇ ਬਾਰੇ ਕੋਈ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰ ਤੋਂ ਪੁਲਸ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਪੁਲਸ ਦੇ ਇਕ ਰੈਸਕਿਊ ਟੀਮ ਉਥੇ ਖੂਹ ਦੇ ਅੰਦਰ ਵੀ ਉੱਤਰੀ ਅਤੇ ਉਥੇ ਛੱਪੜ 'ਚ ਤਲਾਸ਼ੀ ਲਈ ਗਈ। ਇਸ ਦੇ ਇਲਾਵਾ ਉਥੇ ਬੰਦ ਪਏ ਘਰ, ਫਲੈਟ ਅਤੇ ਲੋਕਾਂ ਦੇ ਘਰਾਂ 'ਚ ਵੀ ਤਲਾਸ਼ੀ ਲਈ ਗਈ ਸੀ, ਜਿਸ ਤੋਂ ਬਾਅਦ ਉਸ ਦੀ ਖੂਹ 'ਚੋਂ ਲਾਸ਼ ਬਰਾਮਦ ਕੀਤੀ ਗਈ। 

PunjabKesari
ਜ਼ਿਕਰਯੋਗ ਹੈ ਕਿ ਥਾਣਾ ਨੰ. 1 ਅਧੀਨ ਪੈਂਦੀ ਭਗਤ ਸਿੰਘ ਕਾਲੋਨੀ 'ਚ ਰਹਿਣ ਵਾਲੇ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 10 ਸਾਲ ਦਾ ਪੋਤਾ ਬੁੱਧਵਾਰ ਸਵਾ 2 ਵਜੇ ਘਰੋਂ ਬਾਹਰ ਸਾਈਕਲ ਚਲਾਉਣ ਨਿਕਲਿਆ ਸੀ ਪਰ ਦੋਬਾਰਾ ਵਾਪਸ ਨਹੀਂ ਆਇਆ।

PunjabKesari

ਤਕਰੀਬਨ 40 ਮਿੰਟ ਬਾਅਦ ਬੱਚੇ ਦਾ ਸਾਈਕਲ ਗੰਦੇ ਨਾਲੇ ਕੋਲੋਂ ਬਰਾਮਦ ਹੋਇਆ ਪਰ ਬੱਚੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ ਸੀ, ਜਿਸ ਕਾਰਨ ਬੱਚੇ ਦੇ ਅਗਵਾ ਹੋਣ ਦਾ  ਸ਼ੱਕ ਜਤਾਇਆ ਗਿਆ ਸੀ। ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੀ ਪੁਲਸ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।


Related News