ਘਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟਰੈਕਟਰ-ਟਰਾਲੀ ਹੇਠਾਂ ਆਉਣ ਕਰਕੇ 15 ਸਾਲਾ ਮੁੰਡੇ ਦੀ ਦਰਦਨਾਕ ਮੌਤ

Wednesday, Sep 20, 2023 - 07:28 PM (IST)

ਘਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟਰੈਕਟਰ-ਟਰਾਲੀ ਹੇਠਾਂ ਆਉਣ ਕਰਕੇ 15 ਸਾਲਾ ਮੁੰਡੇ ਦੀ ਦਰਦਨਾਕ ਮੌਤ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਅੱਜ ਸਵੇਰੇ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਮੁੰਨੇ ਨੇੜੇ ਇਕ ਟਰੈਕਟਰ ਤੋਂ ਡਿੱਗੇ 15 ਸਾਲਾ ਮੁੰਡੇ ਦੀ ਉਸੇ ਟਰੈਕਟਰ ਅਤੇ ਟਰਾਲੀ ਦੇ ਟਾਇਰਾਂ ਹੇਠ ਕੁਚਲੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਕੁ ਵਜੇ ਪਿੰਡ ਆਜਮਪੁਰ ਦਾ ਕੁਲਵਿੰਦਰ ਸਿੰਘ ਉਰਫ਼ ਬਿੱਲੂ ਆਪਣੇ ਟਰੈਕਟਰ-ਟਰਾਲੀ ਰਾਹੀਂ ਪਿੰਡ ਬੈਂਸ ਵਿਖੇ ਕਿਸੇ ਰਿਸ਼ਤੇਦਾਰਾਂ ਨੂੰ ਪਸ਼ੂਆਂ ਲਈ ਚਾਰਾ ਅਤੇ ਤੂੜੀ ਦੇਣ ਲਈ ਜਾ ਰਿਹਾ ਸੀ।

ਇਸ ਦੌਰਾਨ ਉਸ ਦਾ ਲੜਕਾ ਨਵਪ੍ਰੀਤ ਸਿੰਘ ਵੀ ਉਸ ਨਾਲ ਟਰੈਕਟਰ ’ਤੇ ਸਵਾਰ ਸੀ। ਜਦਕਿ ਕਿਰਾਏ ’ਤੇ ਰੱਖਿਆ ਚਾਲਕ ਉਨ੍ਹਾਂ ਦੇ ਟਰੈਕਟਰ ਨੂੰ ਚਲਾ ਰਿਹਾ ਸੀ। ਚਾਲਕ ਵੱਲੋਂ ਲਾਪ੍ਰਵਾਹੀ ਨਾਲ ਕੱਟ ਮਾਰਨ ’ਤੇ ਟਰੈਕਟਰ ’ਤੇ ਸਵਾਰ ਉਸ ਦਾ ਮੁੰਡਾ ਨਵਪ੍ਰੀਤ ਸਿੰਘ ਅਚਾਨਕ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਦੇ ਮੁੰਡੇ ਦੇ ਸਰੀਰ ਤੋਂ ਟਰੈਕਟਰ ਦਾ ਵੱਡਾ ਟਾਇਰ ਅਤੇ ਫਿਰ ਟਰਾਲੀ ਦਾ ਟਾਇਰ ਲੰਘ ਜਾਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਕਾਰਨ ਲਹੂ-ਲੁਹਾਣ ਹੋ ਗਿਆ ਪਰ ਇਲਾਜ ਲਈ ਹਸਪਤਾਲ ਲਿਜਾਉਂਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਵਿਵਾਦਾਂ ਵਿਚ ਘਿਰਿਆ ਜਲੰਧਰ ਦਾ ਮਸ਼ਹੂਰ ਕੱਪਲ, ਇਤਰਾਜ਼ਯੋਗ ਵੀਡੀਓ ਹੋਈ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News