ਭੇਤਭਰੇ ਹਾਲਾਤ ’ਚ 14 ਸਾਲਾ ਮੁੰਡੇ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ

Tuesday, Nov 28, 2023 - 12:17 PM (IST)

ਭੇਤਭਰੇ ਹਾਲਾਤ ’ਚ 14 ਸਾਲਾ ਮੁੰਡੇ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਮਿਹਰਬਾਨ ਇਲਾਕੇ ’ਚ ਇਕ 14 ਸਾਲਾ ਮੁੰਡੇ ਨੇ ਭੇਤਭਰੇ ਹਾਲਾਤ ’ਚ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਮੁੰਡੇ ਦਾ ਨਾਂ ਧਰਮਿੰਦਰ ਹੈ। ਘਟਨਾ ਦਾ ਪਤਾ ਲੱਗਣ ’ਤੇ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਜਾਂਚ ਅਧਿਕਾਰੀ ਏ. ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਧਰਮਿੰਦਰ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ।

ਉਸ ਦੇ ਜੀਜਾ ਅਤੇ ਭੈਣ ਦੋਵੇਂ ਕੰਮ ਕਰਦੇ ਹਨ। ਉਨ੍ਹਾਂ ਦੇ 2 ਬੱਚੇ ਹਨ, ਜਿਨ੍ਹਾਂ ਦੀ ਧਰਮਿੰਦਰ ਘਰ ’ਚ ਰਹਿ ਕੇ ਦੇਖ-ਭਾਲ ਕਰਦਾ ਸੀ। ਸੋਮਵਾਰ ਦੀ ਸਵੇਰ ਧਰਮਿੰਦਰ ਘਰ ’ਚ ਬੱਚਿਆਂ ਨਾਲ ਸੀ, ਜਦੋਂ ਕਿ ਉਸ ਦੀ ਭੈਣ ਅਤੇ ਜੀਜਾ ਆਪਣੇ ਕੰਮ ’ਤੇ ਚਲੇ ਗਏ ਸਨ। ਜਦ ਦੁਪਹਿਰ ਨੂੰ ਉਸ ਦੀ ਭੈਣ ਘਰ ਖਾਣਾ ਖਾਣ ਲਈ ਆਈ ਤਾਂ ਉਸ ਨੂੰ ਧਰਮਿੰਦਰ ਨਹੀਂ ਮਿਲਿਆ।

ਜਦ ਉਹ ਉਸ ਦੇ ਕਮਰੇ ’ਚ ਗਈ ਤਾਂ ਧਰਮਿੰਦਰ ਫ਼ਾਹੇ ਨਾਲ ਲਟਕ ਰਿਹਾ ਸੀ। ਉਸ ਨੇ ਰੌਲਾ ਪਾ ਕੇ ਗੁਆਂਢੀਆਂ ਨੂੰ ਇਕੱਠੇ ਕੀਤਾ, ਜਿਨ੍ਹਾਂ ਨੇ ਧਰਮਿੰਦਰ ਨੂੰ ਹੇਠਾਂ ਉਤਾਰਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਜਿਸ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਕਿ ਧਰਮਿੰਦਰ ਨੇ ਖ਼ੁਦਕੁਸ਼ੀ ਕਿਉਂ ਕੀਤੀ?


author

Babita

Content Editor

Related News