ਪੰਜਾਬ ''ਚ ਖ਼ੌਫਨਾਕ ਘਟਨਾ, ਪਤੰਗ ਲੁੱਟਦੇ ਮੁੰਡੇ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ
Monday, Jan 06, 2025 - 06:05 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਹਸਨਪੁਰ ਵਿਖੇ ਬੀਤੀ ਸ਼ਾਮ ਕਰੀਬ 5 ਵਜੇ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਪਤੰਗ ਲੁੱਟਦਾ-ਲੁੱਟਦਾ ਖੇਤਾਂ ਵਿਚ ਜਾ ਵੜਿਆ ਜਿੱਥੇ ਅਵਾਰਾ ਖੂੰਖਾਰ ਕੁੱਤਿਆਂ ਨੇ ਨੋਚ-ਨੋਚ ਕੇ ਉਸ ਨੂੰ ਖਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਸਾਲਾਂ ਤੋਂ ਬਿਹਾਰ ਤੋਂ ਆ ਕੇ ਪਿੰਡ ਹਸਨਪੁਰ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ੰਕਰ ਜੋ ਕਿ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਅਤੇ ਚਾਹ ਦਾ ਖੋਖਾ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਦਾ ਬੱਚਾ ਅਰਜੁਨ ਆਪਣੇ ਦੋਸਤਾਂ ਨਾਲ ਪਤੰਗ ਲੁੱਟ ਰਿਹਾ ਸੀ ਅਤੇ ਉਹ ਪਤੰਗ ਲੁੱਟਦਾ-ਲੁੱਟਦਾ ਦੋਸਤਾਂ ਨੂੰ ਛੱਡ ਇਕੱਲਾ ਹੀ ਇਕੱਠੇ ਕੀਤੇ ਹੋਏ ਪਤੰਗਾਂ ਨਾਲ ਇਕ ਹੋਰ ਪਤੰਗ ਨੂੰ ਲੁੱਟਣ ਲਈ ਖੇਤਾਂ ਵਿਚ ਜਾ ਵੜਿਆ।
ਇਹ ਵੀ ਪੜ੍ਹੋ : ਪੰਜਾਬ ਲਈ ਡਰਾਉਣੀ ਖ਼ਬਰ, ਸੂਬੇ 'ਚ ਹਾਲਾਤ ਬਣੇ ਗੰਭੀਰ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਇਸ ਦੌਰਾਨ ਅਵਾਰਾ ਖੂੰਖਾਰ ਕੁੱਤਿਆਂ ਨੇ ਬੱਚੇ ਨੂੰ ਘੇਰ ਲਿਆ ਅਤੇ ਉਸਨੂੰ ਨੋਚ-ਨੋਚ ਕੇ ਖਾ ਗਏ। ਮ੍ਰਿਤਕ ਬੱਚੇ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਚਾਰ ਬੱਚੇ ਹਨ ਜਿਨਾਂ ਵਿਚੋਂ ਤਿੰਨ ਲੜਕੇ ਅਤੇ ਇਕ ਲੜਕੀ ਹੈ ਅਤੇ ਅਰਜਨ ਸਭ ਤੋਂ ਵੱਡਾ ਬੱਚਾ ਸੀ ਜੋ ਕਿ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਸਿਰਫ ਦੋ ਰੁਪਏ ਦੇ ਪਤੰਗ ਨੇ ਉਸਦੀ ਜਾਨ ਲੈ ਲਈ ਹੈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e