ਦਿੱਲੀ ਜਾਣਗੇ ਲੁਧਿਆਣਾ ਦੇ ਨਵੇਂ ਚੁਣੇ ਗਏ ''ਆਪ'' ਦੇ ਕੌਂਸਲਰ

Thursday, Jan 02, 2025 - 01:24 PM (IST)

ਦਿੱਲੀ ਜਾਣਗੇ ਲੁਧਿਆਣਾ ਦੇ ਨਵੇਂ ਚੁਣੇ ਗਏ ''ਆਪ'' ਦੇ ਕੌਂਸਲਰ

ਲੁਧਿਆਣਾ (ਵਿੱਕੀ)- ਸੰਭਾਵਤ ਤੌਰ ’ਤੇ ਨਵੇਂ ਸਾਲ ਦੇ ਪਹਿਲੇ 2 ਮਹੀਨਿਆਂ ’ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ’ਚ ਤੇਜ਼ੀ ਲਿਆਂਦੀ ਹੈ। ਇਸੇ ਲੜੀ ਤਹਿਤ ਲੁਧਿਆਣਾ ’ਚ ਆਪਣਾ ਮੇਅਰ ਬਣਾਉਣ ਲਈ ਦੂਜੀ ਪਾਰਟੀਆਂ ਦੇ ਜੇਤੂ ਕੌਂਸਲਰਾਂ ’ਤੇ ਡੋਰੇ ਪਾ ਰਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਨਵੇਂ ਕੌਸਲਰਾਂ ਦੀ ਦਿੱਲੀ ਦੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ’ਚ ਡਿਊਟੀਆਂ ਲਗਾ ਕੇ ਪ੍ਰਚਾਰ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ’ਚ ਜਾ ਕੇ ‘ਆਪ’ ਦੀ ਮਜ਼ਬੂਤੀ ਲਈ ਮੀਟਿੰਗਾਂ ਕਰਨ ਦੇ ਨਾਲ ਡੋਰ-ਟੂ-ਡੋਰ ਕਰਨਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਮਗਰੋਂ ਹੁਣ 4 ਤੇ 9 ਜਨਵਰੀ ਲਈ ਹੋ ਗਿਆ ਵੱਡਾ ਐਲਾਨ (ਵੀਡੀਓ)

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ‘ਆਪ’ ਹਾਈਕਮਾਨ ਵੱਲੋਂ ਪੰਜਾਬ ’ਚ ਪਾਰਟੀ ਦੇ ਗੱਠਜੋੜ ਅਤੇ ਵਿਧਾਇਕ ਤੋਂ ਵੱਖ-ਵੱਖ ਨਾਵਾਂ ਦੀਆਂ ਲਿਸਟਾਂ ਮੰਗੀਆਂ ਗਈਆਂ ਸਨ, ਜਿਸ ਦੇ ਆਧਾਰ ’ਤੇ ਹੀ ਪਾਰਟੀ ਨੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ’ਚ ਆ ਕੇ ਪ੍ਰਚਾਰ ਕਰਨ ਦੇ ਨਿਰਦੇਸ਼ ਨਵੇਂ ਚੁਣੇ ਕੌਸਲਰਾਂ ਨੂੰ ਦਿੱਤੇ ਹਨ। ‘ਆਪ’ ਹਾਈ ਕਮਾਨ ਨੇ ਸੰਗਠਨ ਨੂੰ ਵੀ ਆਪਣੇ ਉਨ੍ਹਾਂ ਚਿਹਰਿਆਂ ਨੂੰ ਦਿੱਲੀ ਚੋਣ ਪ੍ਰਚਾਰ ਮੁਹਿੰਮ ’ਚ ਭੇਜਣ ਨੂੰ ਕਿਹਾ ਹੈ, ਜਿਨ੍ਹਾਂ ਨੇ ਸਾਲ 2020 ’ਚ ਪਹਿਲਾਂ ਦਿੱਲੀ, ਫਿਰ 2022 ’ਚ ਪੰਜਾਬ ’ਚ ਸਰਕਾਰ ਬਣਾਉਣ ਲਈ ਚੋਣਾਂ ਤੋਂ ਪਹਿਲਾਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਪਰ ਪਾਰਟੀ ਸੂਤਰਾਂ ਮੁਤਾਬਕ ਕਈ ਵਾਲੰਟੀਅਰ ਤਾਂ ਹੁਣ ਦਿੱਲੀ ’ਚ ਪ੍ਰਚਾਰ ਕਰਨ ਜਾਣ ਲਈ ਮਨ੍ਹਾ ਕਰ ਚੁੱਕੇ ਹਨ।

ਇਸ ਦੀ ਵਜ੍ਹਾ ਨਿਗਮ ਚੋਣਾਂ ’ਚ ਉਨ੍ਹਾਂ ਨੂੰ ਦਰਕਿਨਾਰ ਕਰ ਕੇ ਵਿਧਾਇਕਾਂ ਦੇ ਮਨਪਸੰਦਾਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ ’ਚ ਉਤਾਰਨਾ ਦੱਸਿਆ ਜਾ ਰਿਹਾ ਹੈ। ਹੁਣ ਉਕਤ ਵਾਲੰਟੀਅਰ ਪਾਰਟੀ ਨੂੰ ਕਹਿ ਚੁੱਕੇ ਹਨ ਕਿ ਜਿਨ੍ਹਾਂ ਚਿਹਰਿਆਂ ਨੂੰ ਟਿਕਟਾਂ ਦੇ ਕੇ ਕੌਂਸਲਰ ਬਣਾਉਣ ਲਈ ਵਿਧਾਇਕਾਂ ਦੀ ਗੱਲ ਸੁਣੀ ਗਈ, ਹੁਣ ਪਾਰਟੀ ਉਨ੍ਹਾਂ ਨੂੰ ਹੀ ਦਿੱਲੀ ਲਿਜਾ ਕੇ ਚੋਣ ਪ੍ਰਚਾਰ ਕਰਵਾਏ। ਹਾਲਾਂਕਿ ਪਾਰਟੀ ਦੇ ਕਈ ਸੀਨੀਅਰ ਨੇਤਾ ਹੁਣ ਵਾਲੰਟੀਅਰਾਂ ਦੀ ਨਾਰਾਜ਼ਗੀ ਦੂਰ ਕਰਨ ’ਚ ਲੱਗੇ ਹੋਏ ਹਨ ਪਰ ਪਾਰਟੀ ਨੇ ਦਿੱਲੀ ਚੋਣ ਪ੍ਰਚਾਰ ਲਈ ਜੋ ਲਿਸਟਾਂ ਵਿਧਾਇਕਾਂ ਨੂੰ ਭੇਜੀਆਂ ਹਨ, ਉਨ੍ਹਾਂ ’ਚ ਉਨ੍ਹਾਂ ਸਾਰੇ ਚਿਹਰਿਆਂ ਦੇ ਨਾਂ ਹਨ, ਜਿਨ੍ਹਾਂ ਨੇ ‘ਆਪ’ ਦੀ ਟਿਕਟ ’ਤੇ ਨਿਗਮ ਚੋਣ ਲੜੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ

ਪਾਰਟੀ ਦੇ ਉਕਤ ਸਾਰੇ ਉਮੀਦਵਾਰਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਪਹੁੰਚ ਕੇ ਸਥਾਨਕ ਹਲਕਾ ਇੰਚਾਰਜ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਥੇ ਸੰਗਠਨ ਵੱਲੋਂ ਆਪਣੇ ਕਈ ਵਾਲੰਟੀਅਰਾਂ ਨੂੰ ਦਿੱਲੀ ਚੋਣ ਪ੍ਰਚਾਰ ਲਈ ਭੇਜ ਵੀ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰ ਵਿਧਾਇਕ ਨੂੰ 25 ਤੋਂ 36 ਲੋਕਾਂ ਦੀ ਲਿਸਟ ਵੱਖਰੇ ਤੌਰ ’ਤੇ ਦਿੱਤੀ ਗਈ ਹੈ, ਜਿਨ੍ਹਾਂ ਨੂੰ ਪ੍ਰਚਾਰ ਲਈ ਦਿੱਲੀ ਭੇਜਣਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News