ਪੰਜਾਬ ''ਚ ਤਾਰ-ਤਾਰ ਹੋਏ ਰਿਸ਼ਤੇ, ਜਿਸ ਪਿਓ ਨੇ ਦੁਨੀਆ ਵਿਖਾਈ ਪੁੱਤ ਨੇ ਉਸੇ ਨੂੰ ਦਿੱਤੀ ਰੂਹ ਕੰਬਾਊ ਮੌਤ
Thursday, Dec 26, 2024 - 02:34 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬਲੀਪੁਰ ਖੁਰਦ ਵਿਖੇ ਕਲਯੁਗੀ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਜਨਮਦਾਤਾ ਪਿਓ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰਨ ਲਈ ਜਲਦਬਾਜ਼ੀ ਵਿਚ ਸਸਕਾਰ ਕਰ ਦਿੱਤਾ। ਥਾਣਾ ਦਾਖਾ ਦੀ ਪੁਲਸ ਨੇ ਉਸਦੇ ਭਤੀਜੇ ਕਿਰਨਵੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਲੀਪੁਰ ਖੁਰਦ ਦੇ ਬਿਆਨਾਂ 'ਤੇ ਕਲਯੁਗੀ ਪੁੱਤਰ ਗੁਰਇਕਬਾਲ ਸਿੰਘ ਉਰਫ ਮੱਖਣ ਪੁੱਤਰ ਜਗਰੂਪ ਸਿੰਘ ਅਤੇ ਉਸਦੀ ਪਤਨੀ ਸੁਰਿੰਦਰ ਕੌਰ ਛਿੰਦਰ ਵਾਸੀਆਨ ਬਲੀਪੁਰ ਖੁਰਦ ਵਿਰੁੱਧ ਧਾਰਾ 105, 238, 3 (5) ਬੀ. ਐੱਨ. ਐੱਸ. ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਰਨਵੀਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਹ ਕੈਨੇਡਾ ਪੀ. ਆਰ. ਹੈ। ਮੇਰੇ ਪਿਤਾ ਬਲਜੀਤ ਸਿੰਘ ਦੀ ਮੇਰੇ ਜਨਮ ਤੋਂ ਡੇਢ ਸਾਲ ਬਾਅਦ ਮੌਤ ਹੋ ਗਈ ਸੀ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਮੈਂ ਸੁਰਤ ਸੰਭਾਲੀ ਤਾਂ ਮੇਰਾ ਤਾਇਆ ਜਗਰੂਪ ਸਿੰਘ (ਜਿਸਨੂੰ ਮੈਂ ਡੈਡੀ ਹੀ ਆਖਦਾ ਸੀ) ਨੇ ਹੀ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਅਤੇ ਬਾਕੀ ਦੇ ਕੰਮ ਵੀ ਮੇਰਾ ਤਾਇਆ ਹੀ ਦੇਖਦਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ
ਉਕਤ ਨੇ ਦੱਸਿਆ ਕਿ ਲਗਭਗ ਤਿੰਨ ਸਾਲ ਪਹਿਲਾਂ ਮੇਰੀ ਮਾਤਾ ਹਰਜੀਤ ਕੌਰ ਦੀ ਵੀ ਮੌਤ ਹੋ ਗਈ ਸੀ। ਮੇਰਾ ਤਾਇਆ ਹੀ ਮੇਰੇ ਅਤੇ ਮੇਰੀ ਜ਼ਮੀਨ ਦੀ ਦੇਖ ਰੇਖ ਕਰਦਾ ਸੀ। ਮੈਨੂੰ ਤਾਏ ਨੇ ਲਗਭਗ ਦੋ ਸਾਲ ਪਹਿਲਾਂ ਕੈਨੇਡਾ ਭੇਜਿਆ ਸੀ। ਮੇਰੀ ਤਾਇਆ ਜੀ ਨਾਲ ਹਫ਼ਤੇ ਵਿਚ ਦੋ ਤਿੰਨ ਵਾਰ ਗੱਲਬਾਤ ਹੁੰਦੀ ਸੀ, ਤਾਏ ਨੇ ਦੱਸਿਆ ਕਿ ਮੇਰਾ ਲੜਕਾ ਗੁਰਇਕਬਾਲ ਸਿੰਘ ਉਰਫ ਮੱਖਣ ਅਤੇ ਮੇਰੀ ਨੂੰਹ ਸੁਰਿੰਦਰ ਕੌਰ ਉਰਫ ਛਿੰਦਰ ਮੈਨੂੰ ਰੋਟੀ ਪਾਣੀ ਨਹੀਂ ਦਿੰਦੇ ਹਨ, ਉਲਟਾ ਮੇਰੇ ਨਾਲ ਕੁੱਟਮਾਰ ਕਰਦੇ ਹਨ। ਇਸ ਕਰਕੇ ਮੈ ਇੰਨਾਂ ਤੋਂ ਬਹੁਤ ਦੁਖੀ ਹਾਂ ਇਹ ਦੋਵੇਂ ਜਣੇ ਕਿਸੇ ਸਮੇਂ ਵੀ ਮੇਰੀ ਕੁੱਟਮਾਰ ਕਰਕੇ ਮੈਨੂੰ ਜਾਨੋਂ ਮਾਰ ਸਕਦੇ ਹਨ। ਇਸ 'ਤੇ ਮੈਂ ਤਾਏ ਨੂੰ ਸਮਝਾਇਆ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਇੰਡੀਆ ਆ ਕਿ ਇੰਨ੍ਹਾਂ ਨੂੰ ਸਮਝਾਵਾਂਗਾ। ਤਾਏ ਦੀ ਮੌਤ ਤੋਂ ਦੋ-ਤਿੰਨ ਦਿਨ ਪਹਿਲਾਂ ਮੈਨੂੰ ਤਾਏ ਦਾ ਫੋਨ ਆਇਆ ਕਿ ਕਰਨਵੀਰ ਮੈਨੂੰ ਅੱਜ ਫਿਰ ਇੰਨਾਂ ਦੋਵਾਂ ਨੇ ਕੁੱਟਮਾਰ ਕਰਕੇ ਜਲੀਲ ਕੀਤਾ ਹੈ, ਤੂੰ ਜਲਦੀ ਆ ਜਾ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ। ਮੈਂ ਤਾਏ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਇੱਕ ਹਫਤੇ ਅੰਦਰ ਆ ਜਾਵਾਂਗਾ।
ਇਹ ਵੀ ਪੜ੍ਹੋ : ਆਡੀਓ ਰਿਕਾਰਡਿੰਗਾਂ ਨੇ ਮਚਾਇਆ ਤਹਿਲਕਾ, ਕਾਂਗਰਸ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
ਕੈਨੇਡਾ ਦੀ ਮਿਤੀ 3-12-24 ਨੂੰ ਮੈਨੂੰ ਮੇਰੇ ਤਾਏ ਦੀ ਲੜਕੀ ਇੰਦਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਗਾਲਿਬ ਕਲਾਂ ਦਾ ਫੋਨ ਆਇਆ ਕਿ ਪਿਤਾ ਜਗਰੂਪ ਸਿੰਘ ਦੀ ਮੌਤ ਹੋ ਗਈ ਹੈ, ਜਿਸਨੂੰ ਮੈਂ ਕਿਹਾ ਕਿ ਮੈਂ ਇੰਡੀਆ ਆ ਰਿਹਾ ਹਾਂ, ਤੁਸੀਂ ਤਾਇਆ ਜਗਰੂਪ ਸਿੰਘ ਦਾ ਸਸਕਾਰ ਨਾ ਕਰਿਓ, ਮੇਰੀ ਉਡੀਕ ਕਰਿਓ। ਮੈਂ ਮਿਤੀ 6-12-2024 ਨੂੰ ਕੈਨੇਡਾ ਤੋਂ ਵਾਪਸ ਇੰਡੀਆ ਪਿੰਡ ਵਲੀਪੁਰ ਆਪਣੇ ਘਰ ਆ ਗਿਆ ਸੀ। ਜਦੋਂ ਮੈਂ ਘਰ ਪੁੱਜਾ ਤਾਂ ਮੈਨੂੰ ਪਤਾ ਲੱਗਾ ਕਿ ਤਾਇਆ ਜੀ ਦਾ ਸਸਕਾਰ ਕੀਤਾ ਜਾ ਚੁੱਕਾ ਸੀ ਜਦੋਂ ਮੈਂ ਪੁੱਛਿਆ ਕਿ ਤੁਸੀ ਮੇਰੀ ਉਡੀਕ ਕਿਉਂ ਨਹੀਂ ਕੀਤੀ ਤਾਂ ਮੈਨੂੰ ਕਿਹਾ ਗਿਆ ਕਿ ਲਾਸ਼ ਖਰਾਬ ਹੋ ਸਕਦੀ ਸੀ ਇਸ ਕਰਕੇ ਅਸੀਂ ਸਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਨਹਾਉਂਦੀ ਨਰਸ ਦੇ ਬਾਥਰੂਮ 'ਚ ਲਗਾ ਦਿੱਤਾ ਕੈਮਰਾ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
ਉਕਤ ਨੇ ਦੱਸਿਆ ਕਿ ਜਦੋਂ ਮੈਂ ਜਾਂਚ ਕੀਤੀ ਤਾਂ ਲਾਸ਼ ਨੂੰ ਨਵਾਉਣ ਵਾਲਿਆਂ ਨੇ ਦੱਸਿਆ ਕਿ ਤਾਏ ਦੇ ਸਿਰ ਦੇ ਪਿਛਲੇ ਪਾਸੇ ਸੱਟ ਦਾ ਨਿਸ਼ਾਨ ਸੀ ਅਤੇ ਖੂਨ ਨਿਕਲ ਰਿਹਾ ਸੀ। ਮੈਨੂੰ ਸਾਡੇ ਘਰ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਇਕ ਪੈਨ ਡਰਾਈਵ ਦੇ ਕੇ ਵੀਡੀਓ ਦੇਖਣ ਲਈ ਕਿਹਾ। ਜਿਸ ਨੂੰ ਮੈਂ ਦੇਖਿਆ ਤਾਂ ਪਤਾ ਲੱਗਾ ਕਿ ਮਿਤੀ 3-12-2024 ਨੂੰ ਤਾਏ ਦੀ ਨੂੰਹ ਸੁਰਿੰਦਰ ਕੌਰ ਨੇ ਕੁੱਟਮਾਰ ਕੀਤੀ ਅਤੇ ਇੰਨੀ ਜ਼ੋਰ ਦੀ ਧੱਕਾ ਮਾਰਿਆ, ਜਿਸ ਨਾਲ ਡਿੱਗਣ ਕਾਰਨ ਉਸ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਜਿਸ ਨਾਲ ਤਾਏ ਦੀ ਮੌਤ ਹੋ ਗਈ। ਉਸੇ ਵੇਲੇ ਤਾਏ ਦਾ ਲੜਕਾ ਗੁਰਇਕਬਾਲ ਸਿੰਘ ਗੱਡੀ 'ਤੇ ਆਇਆ, ਉਸ ਨੇ ਵੀ ਆਪਣੀ ਪਤਨੀ ਨੂੰ ਮਾਰਨ ਲਈ ਆਖਿਆ। ਇਸ ਤਰ੍ਹਾਂ ਇਨ੍ਹਾਂ ਦੋਵਾਂ ਨੇ ਮਿਲ ਕੇ ਤਾਏ ਜਗਰੂਪ ਸਿੰਘ ਨੂੰ ਮਾਰ ਦਿੱਤਾ। ਉਕਤ ਨੇ ਆਪਣੀ ਘਰ ਵਾਲੀ ਨੂੰ ਵਿਦੇਸ਼ (ਕੈਨੇਡਾ) ਭੇਜ ਦਿੱਤਾ ਹੈ ਜੋ ਮੈਨੂੰ ਆਪਣੇ ਵੱਲੋਂ ਪੂਰੀ ਪੜਤਾਲ ਕਰਨ ਤੇ ਯਕੀਨ ਹੋ ਗਿਆ ਹੈ ਕਿ ਮੇਰੇ ਤਾਇਆ ਜਗਰੂਪ ਸਿੰਘ ਨੂੰ ਮੇਰੇ ਤਾਏ ਦੇ ਲੜਕੇ ਗੁਰਇਕਬਾਲ ਸਿੰਘ ਉਰਫ ਮੱਖਣ ਅਤੇ ਇਸਦੀ ਘਰਵਾਲੀ ਸੁਰਿੰਦਰ ਕੌਰ ਉਰਫ ਛਿੰਦਰ ਨੇ ਆਪਸ ਵਿਚ ਮਿਲੀ ਭੁਗਤ ਕਰਕੇ ਮਾਰਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਖ਼ੌਫ਼ਨਾਕ ਵਾਰਦਾਤ, ਟੀਚਰ ਯੂਨੀਅਨ ਦੇ ਪ੍ਰਧਾਨ ਨੇ ਮਾਰ 'ਤਾ ਮੁੰਡਾ
ਵਜ੍ਹਾ ਰੰਜਿਸ਼ ਇਹ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2024 ਵਿਚ ਵੀ ਤਾਏ ਦੀ ਇਸ ਨੇ ਕੁੱਟਮਾਰ ਕੀਤੀ ਸੀ, ਜਿਸ ਸਬੰਧੀ ਮੋਹਤਵਾਰ ਵਿਅਕਤੀਆਂ ਨੇ ਫੈਸਲਾ ਕਰਵਾ ਦਿੱਤਾ ਸੀ ਕਿ ਗੁਰਇਕਬਾਲ ਅਤੇ ਇਸਦੀ ਪਤਨੀ ਸੁਰਿੰਦਰ ਕੌਰ ਨੇ ਦਸੰਬਰ 2024 ਤੋਂ ਪਹਿਲਾਂ -ਪਹਿਲਾਂ ਘਰ ਖਾਲ੍ਹੀ ਕਰ ਦੇਣਗੇ ਪਰ ਗੁਰਇਕਬਾਲ ਸਿੰਘ ਅਤੇ ਇਸਦੀ ਪਤਨੀ ਸੁਰਿੰਦਰ ਕੌਰ ਨੇ ਫੈਸਲੇ ਦੀ ਮਿਤੀ ਲੰਘਣ ਤੋਂ ਬਾਅਦ ਵੀ ਘਰ ਖਾਲ੍ਹੀ ਨਹੀਂ ਕੀਤਾ। ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਕਾਤਲ ਗੁਰਇਕਬਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਜਦਕਿ ਉਸ ਦੀ ਪਤਨੀ ਸੁਰਿੰਦਰ ਕੌਰ ਪਹਿਲਾਂ ਹੀ ਕੈਨੇਡਾ ਫਰਾਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਨੇ ਕਰ ਦਿੱਤੀ ਵੱਡੀ ਕਾਰਵਾਈ, ਇਨ੍ਹਾਂ ਲੋਕਾਂ ਨੂੰ ਭੇਜੇ ਸੰਮਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e