ਪਤੰਗ ਉਡਾਉਣ ਤੇ ਚਾਈਨਾ ਡੋਰ ਵੇਚਣ ਵਾਲੇ ਸਾਵਧਾਨ! ਵੱਡੀ ਕਾਰਵਾਈ ਦੀ ਤਿਆਰੀ

Friday, Jan 03, 2025 - 07:28 AM (IST)

ਪਤੰਗ ਉਡਾਉਣ ਤੇ ਚਾਈਨਾ ਡੋਰ ਵੇਚਣ ਵਾਲੇ ਸਾਵਧਾਨ! ਵੱਡੀ ਕਾਰਵਾਈ ਦੀ ਤਿਆਰੀ

ਮੁੱਲਾਂਪੁਰ ਦਾਖਾ (ਕਾਲੀਆ) : ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਅਤੇ ਪਤੰਗ ਉਡਾਉਣ ਦੇ ਸ਼ੌਕੀਨ ਸਾਵਧਾਨ ਹੋ ਜਾਣ ਕਿਉਂਕਿ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਪ੍ਰਸ਼ਾਸਨ ਵੱਲੋਂ ਲਗਾਈ ਹੈ। ਜੋ ਵੀ ਡੋਰ ਨੂੰ ਵੇਚਦਾ ਜਾਂ ਪਤੰਗ ਉਡਾਉਂਦਾ ਫੜ੍ਹਿਆ ਗਿਆ, ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ 'ਚ ਕੋਈ ਵੀ ਅਪੀਲ ਜਾਂ ਦਲੀਲ ਨਹੀਂ ਸੁਣੀ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਹਰ ਸਾਲ ਸੈਂਕੜੇ ਵਿਅਕਤੀ ਗੰਭੀਰ ਜ਼ਖਮੀ ਹੁੰਦੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਚਾਈਨਾ ਕਾਤਲ ਡੋਰ ਨੇ ਸਾਡੇ ਪੰਛੀਆਂ ਨੂੰ ਗੰਭੀਰ ਜ਼ਖ਼ਮੀ ਵੀ ਕੀਤਾ ਅਤੇ ਮੌਤ ਦੇ ਘਾਟ ਉਤਾਰਿਆ ਹੈ।

ਇਹ ਵੀ ਪੜ੍ਹੋ : ਪੰਜਾਬੀਓ ਭਲਕੇ ਸਵੇਰੇ 10 ਵਜੇ ਤੋਂ ਬਾਅਦ ਇੱਧਰ ਨਾ ਆ ਆਇਓ! ਨੈਸ਼ਨਲ Highway ਰਹੇਗਾ ਜਾਮ

ਇਸ ਲਈ ਜੋ ਵੀ ਦੁਕਾਨਦਾਰ ਲੁਕ-ਛੁਪ ਕੇ ਇਸ ਡੋਰ ਨੂੰ ਵੇਚਦਾ ਹੈ, ਨੂੰ ਪਹਿਲ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਨਾਲ ਹੀ ਜਿਹੜੇ ਨੌਜਵਾਨ ਪਤੰਗਬਾਜ਼ੀ ਇਸ ਡੋਰ ਨਾਲ ਕਰਦੇ ਹਨ, ਉਹ ਵੀ ਕਿਸੇ ਤਰ੍ਹਾਂ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਦੇ ਸਖ਼ਤ ਹੁਕਮ ਹਨ ਕਿ ਚਾਈਨਾ ਡੋਰ ਨੂੰ ਕਿਸੇ ਵੀ ਕੀਮਤ 'ਤੇ ਬਾਜ਼ਾਰਾਂ ਵਿੱਚੋਂ ਖ਼ਤਮ ਕੀਤਾ ਜਾਵੇ ਅਤੇ ਲਗਾਈ ਪੂਰਨ ਪਾਬੰਦੀ 'ਤੇ ਪਹਿਰਾ ਦਿੱਤਾ ਜਾਵੇ। ਇਸ ਲਈ ਸਬ ਡਵੀਜ਼ਨ ਦਾਖਾ ਅਧੀਨ ਪੈਂਦੇ ਸਾਰੇ ਪਿੰਡਾਂ ਅਤੇ ਕਸਬਿਆਂ ਵਿੱਚ ਚਾਈਨਾਂ ਡੋਰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਹਾਈਵੇਅ ਦਾ ਰੂਟ ਆਇਆ ਸਾਹਮਣੇ, ਅਸਮਾਨੀ ਚੜ੍ਹਨਗੇ ਜ਼ਮੀਨਾਂ ਦੇ ਭਾਅ!

ਡੀ. ਐੱਸ. ਪੀ. ਖੋਸਾ ਨੇ ਕਿਹਾ ਕਿ ਕਈ ਬੱਚੇ ਸਿਰਫ ਦੋ ਰੁਪਏ ਦੇ ਪਤੰਗ ਮਗਰ ਆਪਣੀ ਜ਼ਿੰਦਗੀ ਗੁਆ ਲੈਂਦੇ ਹਨ। ਜਦੋਂ ਵੀ ਕਿਸੇ ਦਾ ਪਤੰਗ ਕੱਟਦਾ ਹੈ ਤਾਂ ਬੱਚੇ ਉਸਨੂੰ ਫੜ੍ਹਨ ਲਈ ਉਸਦੇ ਮਗਰ ਭੱਜਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਉਹ ਸੜਕ ਜਾਂ ਜੀ. ਟੀ. ਰੋਡ ਤੇ ਚੜ੍ਹ ਗਏ ਹਨ, ਜਿਸ ਕਾਰਨ ਸੜਕੀ ਹਾਦਸਿਆਂ ਵਿੱਚ ਵੀ ਕਈ ਮੌਤਾਂ ਹੋ ਜਾਂਦੀਆਂ ਹਨ ਅਤੇ ਕਈ ਬੱਚੇ ਆਪਣੇ ਕੋਠਿਆਂ 'ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ ਅਤੇ ਪਤੰਗ ਉਡਾਉਣ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਠੇ ਦਾ ਬਨੇਰਾ ਵੀ ਯਾਦ ਨਹੀਂ ਰਹਿੰਦਾ ਅਤੇ ਉਹ ਕੋਠਿਆਂ ਤੋਂ ਡਿੱਗ ਕੇ ਜਾਨ ਗੁਆ ਬੈਠਦੇ ਹਨ। ਕਈ ਬੱਚੇ ਬਿਜਲੀ ਕਰੰਟ ਵਾਲੀ ਤਾਰ ਨਾਲ ਡੋਰ ਜਾਂ ਪਤੰਗ ਫਸਣ ਕਾਰਨ ਉਸ ਨੂੰ ਕੱਢਦੇ ਬਿਜਲੀ ਕਰੰਟ ਨਾਲ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News