'ਪੰਜਾਬ ਬੰਦ' ਨੂੰ ਲੈ ਕੇ ਜਾਣੋ ਕੀ ਨੇ ਤਾਜ਼ਾ ਹਾਲਾਤ, ਇੰਨ੍ਹਾਂ ਥਾਵਾਂ 'ਤੇ ਰੋਕੀ ਗਈ ਆਵਾਜਾਈ

Monday, Dec 30, 2024 - 09:30 AM (IST)

'ਪੰਜਾਬ ਬੰਦ' ਨੂੰ ਲੈ ਕੇ ਜਾਣੋ ਕੀ ਨੇ ਤਾਜ਼ਾ ਹਾਲਾਤ, ਇੰਨ੍ਹਾਂ ਥਾਵਾਂ 'ਤੇ ਰੋਕੀ ਗਈ ਆਵਾਜਾਈ

ਲੁਧਿਆਣਾ/ਜਲੰਧਰ (ਵੈੱਬ ਡੈਸਕ): ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਅੱਜ ਪੈਟਰੋਲ ਪੰਪ, ਗੈਸ ਸਟੇਸ਼ਨ, ਦੁਕਾਨਾਂ, ਦਫ਼ਤਰ ਆਦਿ ਬੰਦ ਰੱਖਣ ਦੇ ਨਾਲ-ਨਾਲ ਆਵਾਜਾਈ ਠੱਪ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ। ਅੱਜ ਦਿਨ ਚੜ੍ਹਦਿਆਂ ਹੀ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਪਟਿਆਲਾ ਤੇ ਟਾਂਡਾ ਸਬਜ਼ੀ ਮੰਡੀ ਬੰਦ ਰਹੀ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ਾ 'ਤੇ ਵੀ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬੰਦ ਦੌਰਾਨ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ! ਹੋ ਗਿਆ ਵੱਡਾ ਐਲਾਨ

ਇਸ ਦੇ ਨਾਲ ਹੀ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ੇ 'ਤੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤਹਿਤ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲਾ ਰੋਡ ਪੂਰੀ ਤਰ੍ਹਾਂ ਬੰਦ ਹੈ। ਟਾਂਡਾ ਉੜਮੜ ਦੇ ਅੱਡਾ ਸਰਾਂ ਵਿਖੇ ਕਿਸਾਨਾਂ ਨੇ ਟਾਂਡਾ ਹੁਸ਼ਿਆਰਪੁਰ ਰੋਡ ਜਾਮ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਬੰਦ ਦੇ ਸੱਦੇ ਤੇ ਪਹਿਲਾਂ ਹੀ ਆਵਾਜਾਈ ਬੇਹੱਦ ਘੱਟ ਸੀ।ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਮੈਂਬਰਾਂ ਨੇ ਪਟਿਆਲਾ-ਭਾਦਸੋਂ ਰੋਡ ਜਾਮ ਕਰ ਦਿੱਤੀ ਹੈ। ਕਿਸਾਨ ਪਿੰਡ ਸਿੱਧੂਵਾਲ ਵਿਖੇ ਭਾਖੜਾ ਨਹਿਰ ਦੇ ਪੁੱਲ ’ਤੇ ਬੈਠ ਗਏ ਹਨ ਅਤੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ ਹੈ। ਇਸੇ ਤਰੀਕੇ ਪਟਿਆਲਾ-ਰਾਜਪੁਰਾ ਰੋਡ ’ਤੇ ਕਿਸਾਨਾਂ ਨੇ ਧਰੇੜੀ ਜੱਟਾਂ ਟੋਲ ਬੰਦ ਕਰ ਕੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ ਹੈ। ਪਟਿਆਲਾ ਵਿਚ ਕਿਸਾਨਾਂ ਨੇ ਪਟਿਆਲਾ-ਸਰਹਿੰਦ ਰੋਡ ’ਤੇ ਪਿੰਡ ਹਰਦਾਸਪੁਰ ਕੋਲ ਜਾਮ ਲਗਾ ਦਿੱਤਾ ਹੈ। ਇਸ ਤਰੀਕੇ ਹੁਣ ਪਟਿਆਲਾ ਤੋਂ ਸਰਹਿੰਦ, ਖੰਨਾ, ਲੁਧਿਆਣਾ ਜਾਣ ਦਾ ਮੁੱਖ ਰਸਤਾ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਸਮਰਾਲਾ ਮੇਨ ਚੌਕ

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਸਾਰੇ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੀ.ਯੂ. ਵੱਲੋਂ ਆਪਣੀਆਂ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪਟਵਾਰੀਆਂ ਵੱਲੋਂ ਵੀ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। 

ਇਨ੍ਹਾਂ ਥਾਵਾਂ ’ਤੇ ਰੇਲ ਅਤੇ ਸੜਕੀ ਆਵਾਜਾਈ ਕੀਤੀ ਜਾਵੇਗੀ ਜਾਮ-

ਜ਼ਿਲ੍ਹਾ ਅੰਮ੍ਰਿਤਸਰ : ਕੋਟਲਾ ਗੁੱਜਰਾਂ, ਪੰਧੇਰ ਕਲਾਂ (ਰੇਲ-ਸੜਕ) ਵਡਾਲਾ, ਨੰਗਲ ਪਨਵਾ ਟੋਲ-ਪਲਾਜ਼ਾ ਕੱਥੂ ਨੰਗਲ, ਜਹਾਂਗੀਰ ਰੇਲ ਲਾਈਨ, ਟਾਹਲੀ ਸਾਹਿਬ ਅੱਡਾ, ਉਧੋਕੇ ਕਲਾਂ, ਬੋਪਾਰਾਏ, ਗੱਗੋਮਾਹਲ, ਗੁੱਜਰਪੁਰਾ, ਚਮਿਆਰੀ, ਅਜਨਾਲਾ ਚੌਕ, ਵਿਸ਼ੋਆ, ਰਾਮਤੀਰਥ, ਲੋਪੋਕੇ, ਕੱਕੜ, ਬੱਚੀਵਿੰਡ, ਚੌਗਾਵਾਂ, ਭੀਲੋਵਾਲ, ਟੋਲ-ਪਲਾਜ਼ਾ ਸ਼ਿੱਡਣ, ਰਾਜਾਤਾਲ, ਬੋਹਰੂ, ਚੱਬਾ, ਬਾਸਰਕੇ, ਬੰਡਾਲਾ, ਟੋਲ-ਪਲਾਜ਼ਾ ਮਾਨਾਂਵਾਲਾ, ਨਿਰਜਨਪੁਰਾ (ਅੰਮ੍ਰਿਤਸਰ ਹਾਈਵੇ), ਬਿਆਸ ਸਟੇਸ਼ਨ, ਬੁਤਾਲਾ, ਮਹਿਤਾ ਚੌਕ, ਖ਼ੁਜਾਲਾ ਅੱਡਾ।

ਜ਼ਿਲ੍ਹਾ ਮੋਗਾ : ਸ਼ਾਹ ਬੁੱਕਰ, ਕੋਟ ਈਸੇ ਖਾਂ, ਬੁੱਟਰ, ਨਿਹਾਲ ਸਿੰਘ ਵਾਲਾ, ਚੌਕ ਧਰਮਕੋਟ, ਜੀਰਾ ਮੇਨ ਚੌਕ, ਅਜੀਤਵਾਲ, ਜਲਾਲਾਬਾਦ, ਡੱਗਰੂ, ਬੁੱਘੀਪੁਰਾ ਚੌਕ, ਬਧਨੀ ।

ਜ਼ਿਲ੍ਹਾ ਫਿਰੋਜ਼ਪੁਰ : ਮੱਖੂ, ਤਲਵੰਡੀ, ਅਰੀਫਕੇ, ਮੱਲਾਂਵਾਲਾ, ਬਸਤੀ ਟੈਂਕਾ ਵਾਲੀ, ਗੁਰੂ ਹਰ ਸਹਾਏ, ਮੁੱਦਕੀ, ਫਿਰੋਜ਼ਸ਼ਾਹ ਟੋਲ-ਪਲਾਜ਼ਾ।

ਜ਼ਿਲ੍ਹਾ ਤਰਨਤਾਰਨ : ਉਸਮਾ ਟੋਲ-ਪਲਾਜ਼ਾ, ਮੰਨਣ ਟੋਲ-ਪਲਾਜ਼ਾ, ਤਰਨ ਤਾਰਨ ਸਿਟੀ ਰੇਲ ਲਾਈਨ, ਪੱਟੀ ਟੋਲ-ਪਲਾਜ਼ਾ।

ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'

ਜ਼ਿਲ੍ਹਾ ਕਪੂਰਥਲਾ : ਸੁਲਤਾਨਪੁਰ ਲੋਧੀ, ਤਾਸ਼ਪੁਰ, ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ-ਪਲਾਜ਼ਾ, ਸ਼ੂਗਰ ਮਿਲ ਚੌਕ।

ਜ਼ਿਲ੍ਹਾ ਰੋਪੜ : ਨੂਰਪੁਰ ਬੇਦੀ, ਬਲਾਚੌਰ

ਜ਼ਿਲ੍ਹਾ ਮੋਹਾਲੀ : ਦੁਬਾੜ ਟੋਲ-ਪਲਾਜ਼ਾ, ਇਸਰ ਚੌਕ।

ਜ਼ਿਲ੍ਹਾ ਜਲੰਧਰ : ਲੋਹੀਆਂ, ਸ਼ਾਹਕੋਟ, ਨਾਇਤਪੁਰ, ਟੋਲ-ਪਲਾਜ਼ਾ ਸ਼ਾਹਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੈਂਟ, ਭੋਗਪੁਰ, ਆਦਮਪੁਰ।

ਜ਼ਿਲ੍ਹਾ ਹੁਸ਼ਿਆਰਪੁਰ : ਟਾਂਡਾ ਸ਼ਹਿਰ 2 ਥਾਵਾਂ, ਗੜਦੀਵਾਲਾ, ਦਸੂਹਾ, ਮੁਕੇਰੀਆਂ, ਖੁੱਡਾ, ਹੁਸ਼ਿਆਰਪੁਰ ਸ਼ਹਿਰ, ਪੁਰ ਹੀਰਾਂ, ਬੁਲ੍ਹੋਵਾਲ, ਮਾਹਲਪੁਰ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬੰਦ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ! ਹੋ ਗਿਆ ਨਵਾਂ ਐਲਾਨ

ਜ਼ਿਲ੍ਹਾ ਗੁਰਦਾਸਪੁਰ : ਪਠਾਨਕੋਟ ਰੋਡ, ਧਾਰੀਵਾਲ, ਬੱਬਰੀ, ਪੁਰਾਣਾ ਸ਼ਾਲਾ, ਸ਼੍ਰੀ ਹਰਗੋਬਿੰਦਪੁਰ ਰੋਡ, ਫ਼ਤਹਿਗੜ੍ਹ ਚੂੜੀਆਂ, ਘੁਮਾਣ, ਉਧਨਵਾਲ, ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾ ਚੌਕ।

ਜ਼ਿਲ੍ਹਾ ਫਰੀਦਕੋਟ : ਟਹਿਣਾ ਬਾਈਪਾਸ।

ਜ਼ਿਲ੍ਹਾ ਪਠਾਨਕੋਟ : ਮਾਧੋਪੁਰ।

ਜ਼ਿਲ੍ਹਾ ਪਟਿਆਲਾ : ਸ਼ੰਭੂ ਰੇਲ ਸਟੇਸ਼ਨ, ਰਾਜਪੁਰਾ, ਧਨੇੜੀ ਟੋਲ-ਪਲਾਜ਼ਾ, ਖਨੌਰੀ ਰੋਡ ਅਰਨੋ, ਸਮਾਣਾ ਬਾਬਾ ਬੰਦਾ ਬਹਾਦਰ ਚੌਕ, ਸਰਹੰਦ ਰੋਡ ਹਰਦਾਸਪੁਰਾ, ਨਾਭਾ ਰੋਡ ਕਲਿਆਣ ਟੋਲ-ਪਲਾਜ਼ਾ, ਸੰਗਰੂਰ ਰੋਡ ਮਹੰਦਪੁਰ ਮੰਡੀ, ਜੋੜੀਆਂ ਸੜਕਾਂ ਤੇ ਦੇਵੀਪੁਰ ਰੋਡ, ਭਾਦਸੋਂ ਰੋਡ ਤੇ ਸਦੂਵਾਲਾ, ਫ਼ਰੀਦਕੋਟ ਰੋਡ ਅਤੇ ਜੈਤੋਵਾਲਾ।

ਜ਼ਿਲ੍ਹਾ ਨਵਾਂਸ਼ਹਿਰ : ਨਵਾਂ ਸ਼ਹਿਰ ਬੱਸ ਸਟੈਂਡ, ਬਹਿਰਾਮ ਟੋਲ।

ਇਹ ਵੀ ਪੜ੍ਹੋ- ਪੰਜਾਬ ਬੰਦ ; ਰੇਲ ਯਾਤਰੀਆਂ ਲਈ ਵੱਡੀ ਖ਼ਬਰ- 150 ਤੋਂ ਵੱਧ ਟ੍ਰੇਨਾਂ ਹੋਈਆਂਂ ਰੱਦ

ਜ਼ਿਲ੍ਹਾ ਲੁਧਿਆਣਾ : ਲਾਡੋਵਾਲ ਟੋਲ-ਪਲਾਜ਼ਾ, ਮੁੱਲਾਂਪੁਰ ਦਾਖਾ, ਸੁਧਾਰ, ਖੰਨਾ, ਸਮਰਾਲਾ ਚੌਕ, ਯੋਧਾਂ।

ਜ਼ਿਲ੍ਹਾ ਬਠਿੰਡਾ : ਰਾਮਪੁਰਾ ਮੌੜ ਚੌਕ, ਜੀਂਦਾ ਟੋਲ-ਪਲਾਜ਼ਾ, ਸਲਾਬਤਪੁਰਾ।

ਜ਼ਿਲ੍ਹਾ ਮਾਨਸਾ : ਤਿੰਨ ਕੰਨੀ ਚੌਕ, ਭੀਖੀ, ਆਈ. ਟੀ. ਆਈ. ਬੁੱਢਲਾਡਾ।

ਜ਼ਿਲ੍ਹਾ ਸੰਗਰੂਰ : ਸੰਗਰੂਰ ਨਾਨਕੀਆਣਾਂ ਕੈਂਚੀਆਂ, ਲੌਂਗੋਵਾਲ ਸੁਨਾਮ ਬਰਨਾਲਾ ਰੋਡ, ਚੰਨੋ ਪਟਿਆਲਾ ਸੰਗਰੂਰ ਰੋਡ, ਬਡਰੁੱਖਾਂ ਪਟਿਆਲਾ ਮੋਗਾ ਰੋਡ, ਕੁਲਾਰਾਂ ਸੁਨਾਮ ਸੰਗਰੂਰ ਰੋਡ, ਚੀਮਾ ਸੁਨਾਮ ਬਠਿੰਡਾ ਰੋਡ, ਦਿੜ੍ਹਬਾ ਪਾਤੜਾਂ ਸੰਗਰੂਰ ਰੋਡ, ਛਾਜਲੀ ਤੇ ਲਹਿਰਾਗਾਗਾ ਨਹਿਰ ਦਾ ਪੁਲ ਜਾਖਲ ਸੁਨਾਮ ਰੋਡ, ਗੁਰਨੇ ਕਲਾਂ ਜਾਖਲ ਲੁਧਿਆਣਾ ਰੇਲਵੇ ਲਾਈਨ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਲਗਾਤਾਰ ਹੋਏ ਕਈ ਧਮਾਕੇ!

ਜ਼ਿਲ੍ਹਾ ਮੁਕਤਸਰ : ਹਾਕੂਵਾਲਾ, ਕਬਰਾਂਵਾਲਾ।

ਜ਼ਿਲ੍ਹਾ ਫਾਜ਼ਿਲਕਾ : ਜਲਾਲਾਬਾਦ, ਫਾਜ਼ਿਲਕਾ, ਫਾਜ਼ਿਲਕਾ-ਲੁਧਿਆਣਾ ਰੇਲ ਲਾਈਨ ਜਾਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News