ਬੁੱਢੇ ਨਾਲੇ ਨੂੰ ਲੈ ਕੇ ਐਕਸ਼ਨ ਮੋਡ ''ਚ ਪੰਜਾਬ ਸਰਕਾਰ, ਅਫ਼ਸਰਾਂ ਸਮੇਤ ਮੌਕੇ ''ਤੇ ਪਹੁੰਚੇ ਮੰਤਰੀ

Sunday, Dec 29, 2024 - 01:35 PM (IST)

ਬੁੱਢੇ ਨਾਲੇ ਨੂੰ ਲੈ ਕੇ ਐਕਸ਼ਨ ਮੋਡ ''ਚ ਪੰਜਾਬ ਸਰਕਾਰ, ਅਫ਼ਸਰਾਂ ਸਮੇਤ ਮੌਕੇ ''ਤੇ ਪਹੁੰਚੇ ਮੰਤਰੀ

ਲੁਧਿਆਣਾ (ਹਿਤੇਸ਼): ਬੁੱਢੇ ਨਾਲੇ ਦੇ ਪ੍ਰਦੂਸ਼ਣ ਦੇ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਰਵਜੋਤ ਸਿੰਘ ਐਤਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਨੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਲੋਕਲ ਬਾਡੀਜ਼ ਵਿਭਾਗ ਤੇ ਨਗਰ ਨਿਗਮ ਦੇ ਅਫਸਰ ਵੀ ਮੌਜੂਦ ਸਨ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! Mobile 'ਤੇ ਆਹ ਕੁਝ ਵੇਖ ਰਹੀ ਸੀ ਕੁੜੀ, Search History ਨੇ ਉਡਾਏ ਮਾਂ ਦੇ ਹੋਸ਼

ਮੰਤਰੀ ਰਵਜੋਤ ਸਿੰਘ ਨੇ ਸਭ ਤੋਂ ਪਹਿਲਾਂ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਪੁਆਇੰਟ ਦਾ ਜਾਇਜ਼ਾ ਲਿਆ ਜਿੱਥੇ 60 MLD ਪਾਣੀ ਬਿਨਾ ਟ੍ਰੀਟਮੈਂਟ ਤੋਂ ਸਿੱਧਾ ਬੁੱਢੇ ਨਾਲੇ ਵਿਚ ਡਿੱਗ ਰਿਹਾ ਹੈ। ਇਸ ਪੁਆਇੰਟ 'ਤੇ ਪੰਪਿੰਗ ਸਟੇਸ਼ਨ ਬਣਾਉਣ ਦਾ ਕੰਮ ਜਗ੍ਹਾ ਦੇ ਵਿਵਾਦ ਕਰਕੇ ਲਟਕਿਆ ਹੋਇਆ ਹੈ। ਕੈਬਨਿਟ ਮੰਤਰੀ ਵੱਲੋਂ ਇਸ ਪੁਆਇੰਟ 'ਤੇ ਆਰਜ਼ੀ ਡਿਸਪੋਜ਼ਲ ਬਣਾਉਣ ਦੀ ਸਾਈਟ ਦਾ ਜਾਇਜ਼ਾ ਲਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੰਦ ਰਹਿਣਗੇ ਪੈਟਰੋਲ ਪੰਪ, ਆਵਾਜਾਈ ਰਹੇਗੀ ਠੱਪ! ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਇਸ ਮਗਰੋਂ ਰਵਜੋਤ ਸਿੰਘ ਜਮਾਲਪੁਰ ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਗਏ ਤੇ ਜਾਇਜ਼ਾ ਲਿਆ। ਇਸ ਤੋਂ ਇਲਾਵਾ ਨਾਲੇ ਵਿਚ ਡਾਇਰਿਆਂ ਵੱਲੋਂ ਸੁੱਟੇ ਜਾ ਰਹੇ ਗੋਬਰ ਵਾਲੇ ਪੁਆਇੰਟ ਦਾ ਵੀ ਜਾਇਜ਼ਾ ਲਿਆ ਤੇ ਇਸ ਦਾ ਹੱਲ ਕਰਨ ਲਈ ਅਫ਼ਸਰਾਂ ਨਾਲ ਚਰਚਾ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਕੀ ਕਦਮ ਚੁੱਕੇ ਜਾ ਸਕਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News