ਲੁਧਿਆਣਾ ਪੁਲਸ ''ਚ ਹੋਏ ਤਬਾਦਲੇ, ਬਦਲੇ ਗਏ SHO
Saturday, Dec 28, 2024 - 02:24 PM (IST)
ਲੁਧਿਆਣਾ (ਅਨਿਲ/ਸ਼ਿਵਮ): ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਹਿਲ ਵੱਲੋਂ ਥਾਣਾ ਲਾਡੋਵਾਲ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਤੇ ਥਾਣਾ ਸਲੇਮ ਟਾਬਰੀ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਇਸ ਮਗਰੋਂ ਥਾਣਾ ਲਾਡੋਵਾਲ ਵਿਚ ਸਬ ਇੰਸਪੈਕਟਰ ਗੁਰਸ਼ਿੰਦਰ ਕੌਰ ਤੇ ਥਾਣਾ ਸਲੇਮ ਟਾਬਰੀ ਵਿਚ ਇੰਸਪੈਕਟਰ ਬਿਟਨ ਕੁਮਾਰ ਨੂੰ ਥਾਣਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਨੂੰ ਪੁਲਸ ਲਾਈਨ ਤੇ ਇੰਸਪੈਕਟਰ ਸੁਖਦੇਵ ਸਿੰਘ ਬਰਾੜੜ ਨੂੰ ਐਡਮਿਨ ਸਿਟੀ ਟ੍ਰੈਫ਼ਿਕ ਪੁਲਸ ਵਿਚ ਤਾਇਨਾਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8