ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਨੂੰ 1.50 ਲੱਖ ਰੁਪਏ ਦਾ ਚੈੱਕ ਭੇਟ

Saturday, Feb 08, 2020 - 01:48 AM (IST)

ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਨੂੰ 1.50 ਲੱਖ ਰੁਪਏ ਦਾ ਚੈੱਕ ਭੇਟ

ਚੰਡੀਗੜ੍ਹ (ਰਮਨਜੀਤ)– ਖਿਡਾਰੀਆਂ ਦੀ ਸਾਂਭ-ਸੰਭਾਲ ਦਾ ਵਾਅਦਾ ਨਿਭਾਉਂਦਿਆਂ ਪੰਜਾਬ ਸਰਕਾਰ ਨੇ ਕੌਮਾਂਤਰੀ ਪੱਧਰ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਤਾ ਨੂੰ ਅੱਜ 1.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਸਰਕਾਰੀ ਬਿਆਨ ਅਨੁਸਾਰ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵਲੋਂ ਇਹ ਚੈੱਕ ਡਾਇਰੈਕਟਰ ਖੇਡਾਂ ਸੰਜੈ ਪੋਪਲੀ ਅਤੇ ਡਿਪਟੀ ਡਾਇਰੈਕਟਰ ਖੇਡਾਂ  ਕਰਤਾਰ ਸਿੰਘ ਨੇ ਸੌਂਪਿਆ। ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਇਸ ਸਮੇਂ 2020 ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਸਤੇ ਕੈਂਪ ਲਾ ਰਹੀ ਹੈ। ਉਸ ਨੇ 2018 ਵਿਚ ਨਵੀਂ ਦਿੱਲੀ 'ਚ ਹੋਏ ਵਿਸ਼ਵ ਕੱਪ ਦੌਰਾਨ ਕਾਂਸੀ ਤਮਗਾ ਜਿੱਤਿਆ ਸੀ।


author

Gurdeep Singh

Content Editor

Related News