ਸਿੱਧੂ ਮੂਸੇਵਾਲਾ ਦੀ ਮੌਤ ਨਾਲ ਬਾਲੀਵੁੱਡ ਵੀ ਸਦਮੇ ’ਚ, ਇਨ੍ਹਾਂ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ

Monday, May 30, 2022 - 12:47 AM (IST)

ਸਿੱਧੂ ਮੂਸੇਵਾਲਾ ਦੀ ਮੌਤ ਨਾਲ ਬਾਲੀਵੁੱਡ ਵੀ ਸਦਮੇ ’ਚ, ਇਨ੍ਹਾਂ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ

ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਬਾਲੀਵੁੱਡ ਵੀ ਸਦਮੇ ’ਚ ਹੈ। ਮੂਸੇਵਾਲਾ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਹਰ ਪਾਸੇ ਦੁੱਖ ਦੀ ਲਹਿਰ ਦੌੜ ਗਈ। ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਤੋਂ ਹੈਰਾਨ ਹਾਂ। ਵਾਹਿਗੁਰੂ ਆਪਣੇ ਪਿਆਰਿਆਂ ਨੂੰ ਇਸ ਦੁੱਖ ਦੀ ਘੜੀ ’ਚ ਬਲ ਬਖਸ਼ਣ।

ਇਹ ਵੀ ਪੜ੍ਹੋ : ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗੀਤ

PunjabKesari

PunjabKesari

ਇਸੇ ਤਰ੍ਹਾਂ ਕਾਮੇਡੀਅਨ ਕਲਾਕਾਰ ਕਪਿਲ ਸ਼ਰਮਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਪਿਲ ਸ਼ਰਮਾ ਨੇ ਕਿਹਾ ਹੈ ਕਿ ਇਹ ਘਟਨਾ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਮਹਾਨ ਕਲਾਕਾਰ ਅਤੇ ਇਕ ਸ਼ਾਨਦਾਰ ਇਨਸਾਨ ਸਨ, ਜੋ ਦੁਨੀਆ ਵਿਚ ਨਹੀਂ ਰਹੇ।

PunjabKesari

ਪ੍ਰਮਾਤਮਾ ਇਸ ਦੁੱਖ ਦੀ ਘੜੀ ’ਚ ਪਰਿਵਾਰ ਨੂੰ ਬਲ ਬਖਸ਼ੇ। ਬਾਲੀਵੁੱਡ ਕਲਾਕਾਰ ਜਿੰਮੀ ਸ਼ੇਰਗਿੱਲ, ਮੁਨਮੁਨ ਦੱਤਾ, ਕਰਨ ਕੁੰਦਰਾ, ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

PunjabKesari

 

PunjabKesari

 

PunjabKesari

 

PunjabKesari

ਇਸੇ ਤਰ੍ਹਾਂ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਵੀ ਟਵੀਟ ਕਰ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

 

PunjabKesari

 


author

Manoj

Content Editor

Related News