ਮਾਲੇਰਕੋਟਲਾ ਨੇੜੇ ਤੇਜ਼ ਰਫਤਾਰ ਟਿੱਪਰ ਦੀ ਬੋਲੈਰੋ ਨਾਲ ਸਿੱਧੀ ਟੱਕਰ, ਦੋ ਨੌਜਵਾਨਾਂ ਦੀ ਮੌਤ

Monday, Dec 25, 2023 - 04:27 PM (IST)

ਮਾਲੇਰਕੋਟਲਾ ਨੇੜੇ ਤੇਜ਼ ਰਫਤਾਰ ਟਿੱਪਰ ਦੀ ਬੋਲੈਰੋ ਨਾਲ ਸਿੱਧੀ ਟੱਕਰ, ਦੋ ਨੌਜਵਾਨਾਂ ਦੀ ਮੌਤ

ਮਾਲੇਰਕੋਟਲਾ (ਡਾ. ਸ਼ਹਿਬਾਜ਼ ਮਹਿਬੂਬ) : ਲੰਘੀ ਰਾਤ ਲਗਭਗ ਸਵਾ ਗਿਆਰਾਂ ਵਜੇ ਮਾਲੇਰਕੋਟਲਾ-ਸੰਗਰੂਰ ਮੁੱਖ ਸੜਕ ’ਤੇ ਪਿੰਡ ਰਟੋਲਾਂ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਟਿੱਪਰ ਦੀ ਸਾਹਮਣਿਓਂ ਆ ਰਹੀ ਬੋਲੈਰੋ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਬਲੈਰੋ ਗੱਡੀ ਦਾ ਡਰਾਇਵਰ ਵਿੱਕੀ ਪੁੱਤਰ ਸੁਰੇਸ਼ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਬਜੀ ਵਪਾਰੀ ਅਬਦੁਲ ਰਸੀਦ ਪੁੱਤਰ ਅਲੀ ਮੁਹੰਮਦ ਵਾਸੀ ਭੁਮਸੀ ਮਾਲੇਰਕੋਟਲਾ ਸ਼ਾਮਿਲ ਹਨ।

ਇਸ ਤੋਂ ਇਲਾਵਾ ਹਾਦਸੇ ਵਿਚ ਫੱਟੜਾਂ ਦੀ ਪਛਾਣ ਬੋਲੈਰੋ ਦੇ ਸਹਾਇਕ ਮਨਦੀਪ ਪੁੱਤਰ ਰਾਮ ਜੀ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਟਿੱਪਰ ਟਰੱਕ ਦੇ ਡਰਾਇਵਰ ਭੂਸ਼ਣ ਕੁਮਾਰ ਪੁੱਤਰ ਰਾਮੇਸ਼ ਵਾਸੀ ਰਾਮਨਗਰ ਬਾਲਾਹੂ ਸਵਾਨ (ਬਿਹਾਰ) ਵਜੋਂ ਹੋਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News