ਤੇਜ਼ ਰਫ਼ਤਾਰ ਨਾਲ ਚੱਲ ਰਹੀ ਸ਼ੀਤ ਲਹਿਰ ਨੇ ਛੇੜਿਆ ਕਾਂਬਾ, ਇਸ ਹਫ਼ਤੇ ਹੋਰ ਡਿੱਗੇਗਾ ਤਾਪਮਾਨ

Monday, Dec 16, 2024 - 12:38 PM (IST)

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅਤੇ ਆਸਪਾਸ ਇਲਾਕੇ ਅੰਦਰ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸ਼ੀਤ ਲਹਿਰ ਨੇ ਜਿਥੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ, ਉਸ ਦੇ ਨਾਲ ਹੀ ਇਸ ਇਲਾਕੇ ’ਚ ਤਾਪਮਾਨ ਵਿਚ ਨਿਰੰਤਰ ਆ ਰਹੀ ਗਿਰਾਵਟ ਕਾਰਨ ਹੁਣ ਰੂਮ ਹੀਟਰਾਂ ਦੀ ਵਿਕਰੀ ’ਚ ਵੀ ਇਕਦਮ ਵਾਧਾ ਹੋ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਇਸ ਇਲਾਕੇ ਅੰਦਰ ਅਜੇ ਦਿਨ ਦਾ ਤਾਪਮਾਨ 19 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਟਿਕਿਆ ਹੋਇਆ ਹੈ। ਜਦੋਂ ਕਿ ਰਾਤ ਦਾ ਤਾਪਮਾਨ 4 ਤੋਂ 5 ਡਿਗਰੀ ਸੈਂਟੀਗੇਟ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ। 22 ਦਸੰਬਰ ਤੱਕ ਇਸ ਇਲਾਕੇ ਅੰਦਰ ਰਾਤ ਦਾ ਤਾਪਮਾਨ 3 ਡਿਗਰੀ ਅਤੇ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਤੋਂ 18 ਡਿਗਰੀ ਸੈਂਟੀਗ੍ਰੇਡ ਦੀ ਸੰਭਾਵਨਾ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਅਜੇ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਰੂਮ ਹੀਟਰਾਂ ਦੀ ਵਿਕਰੀ ’ਚ ਭਾਰੀ ਵਾਧਾ

ਦੂਜੇ ਪਾਸੇ ਪੈ ਰਹੀ ਇਸ ਸੁੱਕੀ ਠੰਡ ਨੇ ਜਿਥੇ ਲੋਕਾਂ ਦੀ ਸਿਹਤ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ, ਉੱਥੇ ਸ਼ੀਤ ਲਹਿਰ ਕਾਰਨ ਲੋਕ ਠੰਡ ਨਾਲ ਠਰਦੇ ਦਿਖਾਈ ਦੇ ਰਹੇ ਹਨ। ਠੰਡ ਤੋਂ ਬਚਾਅ ਲਈ ਲੋਕ ਰੂਮ ਹੀਟਰਾਂ ਦਾ ਸਹਾਰਾ ਲੈ ਰਹੇ ਹਨ, ਜਿਸ ਕਾਰਨ ਰੂਮ ਹੀਟਰਾਂ ਦੀ ਵਿਕਰੀ ’ਚ ਵੀ ਇਕਦਮ ਵਾਧਾ ਹੋਇਆ ਹੈ। ਕਈ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਦਿਨਾਂ ’ਚ ਗੀਜ਼ਰ ਅਤੇ ਰੂਮ ਹੀਟਰਾਂ ਦੀ ਵਿਕਰੀ ਜ਼ਿਆਦਾ ਹੈ, ਜਦੋਂ ਕਿ ਬਾਕੀ ਦਾ ਸਾਮਾਨ ਘੱਟ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ

ਪੈ ਰਹੀ ਠੰਡ ਕਣਕ ਦੀ ਫਸਲ ਲਈ ਲਾਹੇਵੰਦ

ਖੇਤੀ ਮਾਹਿਰਾਂ ਅਨੁਸਾਰ ਇਨ੍ਹਾਂ ਦਿਨਾਂ ’ਚ ਪੈ ਰਹੀ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਹੈ ਪਰ ਜੇਕਰ ਜ਼ਿਆਦਾ ਠੰਡ ਪੈਂਦੀ ਹੈ ਤਾਂ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਪਰ ਹਾਲ ਦੀ ਘੜੀ ਅਜੇ ਕਿਸੇ ਵੀ ਫਸਲ ਨੂੰ ਇਸ ਠੰਡ ਦਾ ਕੋਈ ਨੁਕਸਾਨ ਨਹੀਂ ਦੱਸਿਆ ਜਾ ਰਿਹਾ।

ਇਹ ਵੀ ਪੜ੍ਹੋ- ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਕਾਲ਼ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ

ਇਸ ਦੇ ਨਾਲ ਹੀ ਕਣਕ ਦੇ ਜਿਹੜੇ ਖੇਤਾਂ ਵਿਚ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਸੀ। ਹੁਣ ਉਨ੍ਹਾਂ ਖੇਤਾਂ ’ਚ ਗੁਲਾਬੀ ਸੁੰਡੀ ਵੀ ਤਕਰੀਬਨ ਮਰ ਚੁੱਕੀ ਹੈ ਅਤੇ ਜਿਹੜੇ ਕਿਸਾਨਾਂ ਨੇ ਪਾਣੀ ਲਗਾ ਲਿਆ ਸੀ, ਉਥੇ ਸਿਲ ਜ਼ਿਆਦਾ ਹੋਣ ਕਾਰਨ ਕੁਝ ਥਾਵਾਂ ’ਤੇ ਕਣਕ ਦੀ ਫਸਲ ਪੀਲੀ ਵੀ ਪਈ ਹੈ ਪਰ ਜ਼ਿਆਦਾਤਰ ਖੇਤਾਂ ’ਚ ਫਸਲ ਦੀ ਹਾਲਤ ਵਧੀਆ ਦੱਸੀ ਜਾ ਰਹੀ ਹੈ। ਕਿਸੇ ਤਰ੍ਹਾਂ ਮਟਰਾਂ ਦੀਆਂ ਕੁਝ ਕਿਸਮਾਂ ’ਤੇ ਵੀ ਅਜੇ ਤੱਕ ਕਿਸ ਸਾਈਡ ਦਾ ਕੋਈ ਨੁਕਸਾਨ ਨਹੀਂ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਾਰਨ ਅਜੇ ਖੇਤਾਂ ’ਚ ਪਾਣੀ ਨਾ ਲਗਾਉਣ ਕਿਉਂਕਿ ਇਹ ਪਾਣੀ ਫਾਇਦਾ ਕਰਨ ਦੀ ਬਜਾਏ ਉਲਟਾ ਨੁਕਸਾਨ ਵੀ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News