ਪੰਜਾਬ ''ਚ ਤੇਜ਼ ਰਫ਼ਤਾਰ ਦਾ ਕਹਿਰ, ਇਨੋਵਾ ਗੱਡੀ ਦੇ ਉੱਡੇ ਪਰਖੱਚੇ, ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ
Monday, Dec 16, 2024 - 07:17 PM (IST)
ਭੋਗਪੁਰ (ਰਾਜੇਸ਼ ਸੂਰੀ)- ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਦੇਰ ਰਾਤ ਸੜਕ ਹਾਦਸਾ ਵਾਪਰਨ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਵਾਲੀ ਥਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਨੰਬਰ ਪੀ. ਬੀ. 13 ਏ. ਯੂ. 2929 ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਸੀ, ਜਿਸ ਵਿਚ ਦੋ ਨੌਜਵਾਨ ਸਵਾਰ ਸਨ। ਰਾਤ ਗਿਆਰਾਂ ਵਜੇ ਕਰੀਬ ਜਦੋਂ ਇਹ ਕਾਰ ਭੋਗਪੁਰ ਨੇੜਲੇ ਪਿੰਡ ਕਲੋਨੀ ਕੋਲ ਪੁੱਜੀ ਤਾਂ ਕਾਰ ਅੱਗੇ ਜਾ ਰਹੇ ਕੰਟੇਨਰ ਨਾਲ ਜਾ ਟੱਕਰਾਈ ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਸਥਾਨਕ ਲੋਕਾਂ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਗੱਡੀ ਨੰਬਰ 94502 (ਨੂਰਪੁਰ ਤੋਂ ਚੋਲਾਂਗ) ਦੀ ਟੀਮ ਥਾਣੇਦਾਰ ਰਣਧੀਰ ਸਿੰਘ ਦੀ ਅਗਵਾਈ ਵਿਚ ਹਾਦਸੇ ਵਾਲੀ ਥਾਂ ਪੁੱਜੀ ਅਤੇ ਕਾਰ ਵਿਚ ਸਵਾਰ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਪੁਹੰਚਾਇਆ, ਜਿੱਥੇ ਡਾਕਟਰਾਂ ਵੱਲੋਂ ਅਰਸ਼ਦੀਪ ਸਿੰਘ (26 ਸਾਲ) ਪੁੱਤਰ ਮਨਜੀਤ ਸਿੰਘ ਵਾਸੀ ਕਲਾਨੌਰ, ਗੁਰਦਾਸਪੁਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਕਾਰ ਵਿਚ ਸਵਾਰ ਦੂਜੇ ਨੌਜਵਾਨ ਜਗਰਾਜ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਜਲੰਧਰ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ
ਕੰਟੇਨਰ ਚਾਲਕ ਕੰਟੇਨਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਿੱਛਾ ਕਰਕੇ ਭੋਗਪੁਰ ਨੇੜੇ ਕਾਬੂ ਕਰਕੇ ਭੋਗਪੁਰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਨੂੰ ਜੇ. ਸੀ. ਬੀ. ਜ਼ਰੀਏ ਸਾਈਡ 'ਤੇ ਕਰਵਾਇਆ ਗਿਆ। ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਇਆ ਗਿਆ।
ਇਹ ਵੀ ਪੜ੍ਹੋ- ਵਿਦੇਸ਼ੋਂ ਆਏ ਫੋਨ ਨੇ ਚੱਕਰਾਂ 'ਚ ਪਾ ਦਿੱਤਾ ਪੂਰਾ ਟੱਬਰ, ਹੋਇਆ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8