ਮੰਦਭਾਗੀ ਖ਼ਬਰ: ਪਿੰਡ ਕੋਹਾਲੀ ਦੇ ਫ਼ੌਜੀ ਜਵਾਨ ਦੀ ਜੰਮੂ ’ਚ ਮੌਤ

Tuesday, Dec 10, 2024 - 12:04 PM (IST)

ਚੋਗਾਵਾਂ (ਹਰਜੀਤ)-ਹਲਕਾ ਰਾਜਾਸਾਂਸੀ ਦੇ ਪਿੰਡ ਕੋਹਲੀ ਦੇ ਇਕ ਨੌਜਵਾਨ ਸਾਹਬ ਸਿੰਘ ਜੋ ਕਿ ਬੀ. ਐੱਸ. ਐੱਫ ਦੀ 107 ਬਟਾਲੀਅਨ ਵਿਚ ਜੰਮੂ ਵਿਖੇ ਡਿਊਟੀ ਕਰ ਰਿਹਾ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਵੀ ਪੜ੍ਹੋ-  ਸਿਹਤ ਵਿਭਾਗ ਨੇ ਇਸ ਭਿਆਨਕ ਬੀਮਾਰੀ ਨੂੰ ਖ਼ਤਮ ਕਰਨ ਲਈ ਕੱਸੀ ਕਮਰ, 300 ਟੀਮਾਂ ਕੀਤੀਆਂ ਤਿਆਰ

ਜ਼ਿਕਰਯੋਗ ਹੈ ਕਿ ਮ੍ਰਿਤਕ 20 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਪਿੰਡ ਕੋਹਾਲੀ ਵਿਖੇ ਛੁੱਟੀ ਕੱਟ ਕੇ ਗਿਆ ਸੀ ਅਤੇ ਹੁਣ ਜੰਮੂ ਵਿਖੇ ਆਪਣੀ ਪਤਨੀ ਅਤੇ ਇਕ ਬੇਟੇ ਸਮੇਤ ਰਹਿ ਰਿਹਾ ਸੀ। 7 ਦਸੰਬਰ ਦੀ ਰਾਤ 12 ਵਜੇ ਕਰੀਬ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News