ਬੰਗਾ ''ਚ ਮਿਲਿਆ ਕੱਟਿਆ ਹੋਇਆ ਸਿਰ, ਦਹਿਸ਼ਤ ''ਚ ਲੋਕ

07/27/2016 3:13:47 PM

ਬੰਗਾ : ਨਵਾਂਸ਼ਹਿਰ ਦੇ ਨਾਲ ਲੱਗਦੇ ਬੰਗਾ ''ਚ ਬੁੱਧਵਾਰ ਸਵੇਰੇ ਪਿੰਡ ਫਰਾਲਾ ''ਚ ਇਕ ਕੱਟਿਆ ਹੋਇਆ ਸਿਰ ਮਿਲਣ ਨਾਲ ਇਲਾਕੇ ''ਚ ਸਨਸਨੀ ਫੈਲ ਗਈ। ਕੱਟਿਆ ਹੋਇਆ ਸਿਰ ਮਿਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ ''ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ''ਚ ਜੁਟ ਗਈ।
ਪੁਲਸ ਨੇ ਸਿਰ ਕਬਜ਼ੇ ''ਚ ਲੈ ਲਿਆ ਹੈ ਪਰ ਹੇਠਾਂ ਵਾਲਾ ਹਿੱਸਾ ਪੁਲਸ ਨੂੰ ਨਹੀਂ ਮਿਲ ਸਕਿਆ ਹੈ। ਪੁਲਸ ਮ੍ਰਿਤਕ ਦੀ ਪਛਾਣ ਕਰਵਾਉਣ ਦਾ ਯਤਨ ਕਰ ਰਹੀ ਹੈ।


Gurminder Singh

Content Editor

Related News