ਰੇਲਵੇ ਲਾਈਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Thursday, Jan 18, 2024 - 06:22 PM (IST)

ਰੇਲਵੇ ਲਾਈਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਧੂਰੀ (ਰਾਜੇਸ਼ਵਰ, ਅਸ਼ਵਨੀ) - ਬੀਤੀ ਰਾਤ ਰੇਲਵੇ ਸਟੇਸ਼ਨ ਕੋਲਸੇੜੀ ਅਤੇ ਛੀਟਾਂਵਾਲ ਦੇ ਨੇੜੇ ਰੇਲਵੇ ਲਾਈਨ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। 

ਇਹ ਵੀ ਪੜ੍ਹੋ: 18 ਸੇਵਾ ਕੇਂਦਰਾਂ 'ਤੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਪ੍ਰਿੰਟਰ, LED ਤੇ ਹੋਰ ਸਾਮਾਨ ਸਣੇ 3 ਕਾਬੂ

ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਦੀ ਚਪੇਟ ’ਚ ਆਉਣ ਨਾਲ ਇਸ ਵਿਅਕਤੀ ਦੀ ਮੌਤ ਹੋਈ ਹੈ। ਇਸ ਵਿਅਕਤੀ ਦੀ ਉਮਰ 60-62 ਸਾਲ ਦੇ ਕਰੀਬ ਹੈ ਅਤੇ ਇਸਦੇ ਦਾੜੀ ਅਤੇ ਕੇਸ ਸਫੈਦ ਹਨ। ਇਸਦੇ ਆਸਮਾਨੀ ਰੰਗ ਦਾ ਕੁੜਤਾ ਪਜ਼ਾਮਾ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸਦੀ ਲਾਸ਼ ਧੂਰੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖੀ ਗਈ ਹੈ। ਕਿਸੇ ਨੂੰ ਇਸ ਬਾਰੇ ਪਤਾ ਲੱਗੇ ਤਾਂ ਜੀ.ਆਰ.ਪੀ. ਚੌਕੀ ਧੂਰੀ ਨਾਲ ਤਾਲਮੇਲ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Anuradha

Content Editor

Related News