ਪਟਿਆਲਾ ’ਚ ਨਵਜੋਤ ਸਿੱਧੂ ਦੇ ਹੱਕ ’ਚ ਲੱਗੇ ਬੋਰਡ
Saturday, May 28, 2022 - 06:17 PM (IST)

ਪਟਿਆਲਾ (ਕੰਵਲਜੀਤ ਕੰਬੋਜ) : ਰੋਡਰੇਜ ਮਾਮਲੇ ਵਿਚ ਸਜ਼ਾ ਹੋਣ ਤੋਂ ਬਾਅਦ ਜਿੱਥੇ ਨਵਜੋਤ ਸਿੱਧੂ ਪਟਿਆਲਾ ਜੇਲ ਵਿਚ ਬੰਦ ਹਨ, ਉਥੇ ਹੀ ਸ਼ਾਹੀ ਸ਼ਹਿਰ ਵਿਚ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦੇ ਸਿੱਧੂ ਦੇ ਹੱਕ ਵਿਚ ਫਲੈਕਸ ਬੋਰਡ ਲੱਗਣ ਲੱਗੇ ਹਨ। ਪਟਿਆਲਾ ’ਚ ਵੱਖ-ਵੱਖ ਥਾਵਾਂ ’ਤੇ ਲੱਗੇ ਸਿੱਧੂ ਜੋੜੇ ਦੇ ਫਲੈਕਸ ਬੋਰਡ ਲਗਾਏ ਗਏ ਹਨ। ਦੱਸ ਦਈਏ ਇਨ੍ਹਾਂ ਫਲੈਕਸ ਬੋਰਡਾਂ ’ਤੇ ਜਿੱਤੇਗਾ ਪੰਜਾਬ ਲਿਖਿਆ ਹੋਇਆ ਹੈ। ਇਹ ਫਲੈਕਸ ਸਿੱਧੂ ਦੇ ਸਮਰਥਕ ਮਨਸਿਮਰਤ ਸਿੰਘ ਸ਼ੈਰੀ ਰਿਆੜ ਵਲੋਂ ਲਗਾਏ ਗਏ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਕਰਨਗੇ ਵੱਡਾ ਧਮਾਕਾ
ਇਸ ਦੌਰਾਨ ਗੱਲਬਾਤ ਕਰਦੇ ਹੋਏ ਸ਼ੈਰੀ ਰਿਆੜ ਦਾ ਕਹਿਣਾ ਸੀ ਕਿ ਇਹ ਫਲੈਕਸ ਬੋਰਡ ਲਾਉਣ ਦਾ ਇੱਕੋ-ਇਕ ਮਕਸਦ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਫਨਾ ਹੈ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ਨੂੰ ਲੀਹ ’ਤੇ ਲੈ ਕੇ ਆਉਣਾ ਹੈ। ਸਿੱਧੂ ਕੋਲ ਇਕ ਵਿਜ਼ਨ ਹੈ ਜਿਸ ਨਾਲ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਉਹ ਆਗੂ ਹੈ ਜਿਸ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਕੁਰਸੀ ਵੀ ਛੱਡ ਦਿੱਤੀ ਸੀ, ਲਿਹਾਜ਼ਾ ਅਸੀਂ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਧੂ ਇਕ ਹਾਦਸੇ ਦੀ ਸਜ਼ਾ ਭੁਗਤ ਰਹੇ ਹਨ ਪਰ ਅਸੀਂ ਉਨ੍ਹਾਂ ਦੇ ਵਿਜ਼ਨ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਜਥੇਦਾਰ ਦੀ ਸੁਰੱਖਿਆ ਬਹਾਲ, ਸਿੰਘ ਸਾਹਿਬ ਨੇ ਲੈਣ ਕੀਤਾ ਇਨਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?