ਬੋਰਡ ਦੇ ਪੇਪਰਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਖਰਾ ਫ਼ਰਮਾਨ

Friday, Feb 27, 2026 - 06:29 PM (IST)

ਬੋਰਡ ਦੇ ਪੇਪਰਾਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਖਰਾ ਫ਼ਰਮਾਨ

ਸੰਗਰੂਰ (ਸਿੰਗਲਾ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦੇ ਚੋਣਵੇਂ ਵਿਸ਼ੇ ਨਾਲ ਸਬੰਧਤ ਪੇਪਰਾਂ ਲਈ ਉੱਤਰ ਪੱਤਰੀ ਸੀਟਾਂ ਸੈਂਟਰ ਕੰਟਰੋਲਰਾਂ ਨੂੰ ਆਪਣੇ ਪੱਧਰ ’ਤੇ ਪ੍ਰਬੰਧ ਕਰਨ ਦਾ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਵੱਖ-ਵੱਖ ਸਕੂਲਾਂ ’ਚ ਸੈਂਟਰ ਪ੍ਰਬੰਧਕ ਬੱਚਿਆਂ ਲਈ ਉੱਤਰ ਪੱਤਰੀ ਸੀਟਾਂ ਆਪਣੇ ਪੱਧਰ ’ਤੇ ਪ੍ਰਬੰਧ ਕਰਕੇ ਪੇਪਰ ਲੈਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਠਵੀਂ ਕਲਾਸ ਦੇ ਬੱਚਿਆਂ ਲਈ ਉੱਤਰ ਪੱਤਰੀ ਸੀਟਾਂ ਪੰਜਾਬ ਸਰਕਾਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਉੱਤਰ ਪੱਤਰੀ ਸੀਟਾਂ ਦਾ ਸਿੱਖਿਆ ਵਿਭਾਗ ਵੱਲੋਂ ਕੋਈ ਪ੍ਰਬੰਧ ਨਾ ਹੋਣ ਕਾਰਨ ਕਈ ਸੈਂਟਰ ਕੰਟਰੋਲਰਾਂ ਨੇ ਇਸ ਫੈਸਲੇ ਨੂੰ ਸ਼ਰੇਆਮ ਗਲਤ ਕਰਾਰ ਦਿੰਦਿਆਂ ਇਸ ’ਚ ਤੁਰੰਤ ਸਰਕਾਰ ਵੱਲੋਂ ਦਾਖਲ ਦੇ ਕੇ ਆਉਣ ਵਾਲੇ ਸਮੇਂ ’ਚ ਉੱਤਰ ਪੱਤਰੀ ਸੀਟਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਨਖਾਹਾਂ ਨੂੰ ਲੈ ਕੇ ਪੈ ਗਿਆ ਰੌਲਾ, ਹੋ ਗਿਆ ਵੱਡਾ ਐਲਾਨ

ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 26 ਅਤੇ 27 ਫਰਵਰੀ ਨੂੰ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ ਚੋਣਵੇਂ ਵਿਸ਼ਿਆਂ ਨਾਲ ਸਬੰਧਤ ਪ੍ਰੀਖਿਆ ਹੋ ਰਹੀ ਹੈ, ਜਿਸ ’ਚ ਉੱਤਰ ਪੱਤਰੀ ਸੀਟਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁਹੱਈਆ ਕਰਵਾਉਣੀਆਂ ਸਨ, ਉਨ੍ਹਾਂ ਨੂੰ ਸੈਂਟਰ ਕੰਟਰੋਲਾਂ ਨੂੰ ਖਰੀਦਣ ਸਬੰਧੀ ਹਦਾਇਤਾਂ ਜਾਰੀ ਹੋ ਗਈਆਂ ਹਨ ਜਿਸ ਸਬੰਧੀ ਦੇਰ ਸ਼ਾਮ ਤੱਕ ਵੱਖ-ਵੱਖ ਸੈਂਟਰ ਕੰਟਰੋਲਰ ਸਟੇਸ਼ਨਰੀ ਦੀਆਂ ਦੁਕਾਨਾਂ ’ਤੇ ਉੱਤਰ ਪੱਤਰੀ ਸੀਟਾਂ ਖਰੀਦਦੇ ਪਾਏ ਗਏ। ਜ਼ਿਕਰਯੋਗ ਹੈ ਕਿ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਪੇਪਰਾਂ ’ਚ ਉੱਤਰ ਪੱਤਰੀ ਸੀਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਆਉਣ ਵਾਲੇ ਸਮੇਂ ’ਚ ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ’ਚ ਸਰਕਾਰ ਦੇ ਸਿੱਖਿਆ ਵਿਭਾਗ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਪਾਵੇਗਾ।

ਇਹ ਵੀ ਪੜ੍ਹੋ : ਪੁਲਸ ਚੌਂਕੀ ਵਿਚ ਹੋਏ ਮੁਲਾਜ਼ਮਾਂ ਦੇ ਕਤਲ ਕਾਂਡ 'ਚ ਨਵਾਂ ਮੋੜ, ਮੁਲਜ਼ਮ ਦਿਲਾਵਰ ਦਾ ਵੱਡਾ ਖੁਲਾਸਾ

ਕੀ ਕਹਿੰਦੇ ਹਨ ਜ਼ਿਲ੍ਹਾ ਸਿੱਖਿਆ ਅਫਸਰ

ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਲਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉੱਤਰ ਪੱਤਰੀ ਸੀਟਾਂ ਸੈਂਟਰ ਕੰਟਰੋਲਾਂ ਨੂੰ ਆਪਣੇ ਪੱਧਰ ’ਤੇ ਪ੍ਰਬੰਧ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਹ ਪੱਤਰ ਅੱਜ ਹੀ ਜਾਰੀ ਕੀਤਾ ਗਿਆ ਹੈ। ਬੇਸ਼ੱਕ ਪਿਛਲੇ ਸਮੇਂ ’ਚ ਬੱਚਿਆਂ ਲਈ ਉੱਤਰ ਪੱਤਰੀ ਸੀਟਾਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਹੁਣ ਜਾਰੀ ਹੁਕਮਾਂ ਅਨੁਸਾਰ ਉੱਤਰ ਪੱਤਰੀ ਸੀਟਾਂ ਸੈਂਟਰ ਕੰਟਰੋਲਰਾਂ ਵੱਲੋਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਚੈਕਿੰਗ ਵੀ ਆਪਣੇ ਪੱਧਰ ’ਤੇ ਹੋਵੇਗੀ।

ਇਹ ਵੀ ਪੜ੍ਹੋ : ਬਿਜਲੀ ਦੇ ਬਿੱਲ ਨੂੰ ਲੈ ਕੇ ਪੈ ਗਿਆ ਵੱਡਾ ਪੰਗਾ, ਪਾਵਰਕਾਮ ਨੇ ਚੁੱਕਿਆ ਵੱਡਾ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News