ਲਾਲਾ ਜੀ ਦੇ ਬਲੀਦਾਨ ਦਿਵਸ ’ਤੇ ਖੂਨਦਾਨੀ ਵੀਰ ਕਰਨਗੇ ਮਹਾਦਾਨ : ਰਾਜੇਸ਼ ਜੈਨ
Monday, Sep 04, 2023 - 02:10 PM (IST)
ਲੁਧਿਆਣਾ (ਭੂਪੇਸ਼) : ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਅਤੇ ਬਲੀਦਾਨ ਦਿਵਸ ’ਤੇ ਖੂਨਦਾਨ ਕੀਤਾ ਜਾਵੇਗਾ। ਨਿਊ ਯੰਗ ਫਾਈਵ ਸਟਾਰ ਕਲੱਬ, ਸ਼੍ਰੀ ਭਾਗਵਤ ਸੇਵਾ ਪਰਿਵਾਰ, ਭੋਲੇ ਬਾਬਾ ਰਤਨ ਮੁਨੀ ਜੈਨ ਯੁਵਾ ਸੋਸਾਇਟੀ, ਮਾਂ ਵੈਸ਼ਨੋ ਦੇਵੀ ਚੈਰੀਟੇਬਲ ਟਰੱਸਟ ਹਸਪਤਾਲ ਭਗਵਾਨ ਰੱਥ ਯਾਤਰਾ ਮਹਾਉਤਸਵ ਕਮੇਟੀ ਲੁਧਿਆਣਾ ਅਤੇ ਸ਼੍ਰੀ ਗੋਵਿੰਦ ਗਊਧਾਮ ਟਰੱਸਟ ਵ੍ਰਿੰਦਾਵਨ ਵੱਲੋਂ ਸਾਂਝੇ ਤੌਰ ’ਤੇ 9 ਸਤੰਬਰ ਨੂੰ ਸਵੇਰੇ 9 ਵਜੇ ਲੁਧਿਆਣਾ ਸਟਾਕ ਐਕਸਚੇਂਜ, ਫਿਰੋਜ਼ ਗਾਂਧੀ ਮਾਰਕਿਟ, ਲੁਧਿਆਣਾ ’ਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ।
ਖੂਨਦਾਨ ਕੈਂਪ ’ਚ ਨੌਜਵਾਨਾਂ 'ਚ ਕਾਫੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। ਸੰਕਟਮੋਚਨ ਸ਼੍ਰੀ ਬਾਲਾ ਜੀ ਹਨੂੰਮਾਨ ਮੰਦਰ ਦਰੇਸੀ ’ਚ ਆਯੋਜਿਤ ਮੀਟਿੰਗ ’ਚ ਯੁਵਾ ਜਾਗ੍ਰਿਤੀ ਮੰਚ ਦੇ ਪ੍ਰਧਾਨ ਮਹੇਸ਼ ਦੱਤ ਸ਼ਰਮਾ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ ਹੀ ਸੱਚੇ ਭਗਤ ਸਨ। ਸੰਦੀਪ ਥਾਪਰ ਗੋਰਾ, ਰਾਜੀਵ ਟੰਡਨ ਅਤੇ ਪੰਕਜ ਭਨੋਟ ਨੇ ਕਿਹਾ ਕਿ ‘ਜਗ ਬਾਣੀ’ ਦੀ ਅਗਵਾਈ ’ਚ ਕੀਤਾ ਜਾ ਰਿਹਾ ਇਹ ਮਹਾਨ ਕਾਰਜ ਹੈ, ਜਿਸ ਨਾਲ ਲੋਕਾਂ ਦੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ।
ਯੁਵਾਰਤਨ ਰਾਜੇਸ਼ ਜੈਨ ਸਟਾਕ ਐਕਸਚੇਂਜ ’ਚ ਖੂਨਦਾਨੀ ਵੀਰ ਮਹਾਦਾਨ ਕਰਨਗੇ। ਪਰਮ ਗਊਸੇਵਕ ਰਾਜ ਕੁਮਾਰ ਜੈਨ ਰਾਜੂ ਨੇ ਕਿਹਾ ਕਿ ‘ਜਗ ਬਾਣੀ’ ਸਮੂਹ ਸਮਾਜ ਸੇਵਾ ਕਾਰਜਾਂ ’ਚ ਸਭ ਤੋਂ ਅੱਗੇ ਹੈ। ਇਸ ਮੌਕੇ ਯੁਵਾ ਜਾਗ੍ਰਿਤੀ ਮੰਚ ਦੇ ਯਸ਼ੂ ਭਨੋਟ, ਹਰਸ਼ ਸ਼ਰਮਾ, ਕਮਲ ਬੱਸੀ, ਸੰਦੀਪ ਮਰਵਾਹਾ, ਹਿਮਾਂਸ਼ੂ ਵਾਲੀਆ, ਵਿਨੇ ਧੀਰ, ਸੰਜੀਵ ਚੌਧਰੀ, ਰਾਜ ਕੁਮਾਰ, ਸੰਜੇ ਗੁਪਤਾ, ਨਰਿੰਦਰ ਦੱਤ ਸ਼ਰਮਾ, ਦੀਪੂ ਸ਼ਰਮਾ, ਰੇਵਤੀ ਰਮਨ ਸ਼ਰਮਾ, ਮਹੇਸ ਟੀਨੂ, ਰਾਜ ਹੈਪੀ ਅਤੇ ਹੋਰਾਂ ਨੇ ਖੂਨਦਾਨ ਕਰਨ ਦਾ ਪ੍ਰਣ ਲਿਆ।