ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਮੌਕੇ ਖੰਨਾ ''ਚ ਲਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ

Saturday, Sep 09, 2023 - 04:12 PM (IST)

ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਮੌਕੇ ਖੰਨਾ ''ਚ ਲਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ

ਖੰਨਾ (ਵਿਪਨ) : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 42ਵੇਂ ਬਲਿਦਾਨ ਦਿਵਸ ਮੌਕੇ ਖੰਨਾ 'ਚ ਅੱਜ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ 'ਚ 600 ਦੇ ਕਰੀਬ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕੈਂਪ 'ਚ ਜਿੱਥੇ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ, ਉੱਥੇ ਹੀ ਹੰਸ ਰਾਜ ਹੰਸ ਅਤੇ 'ਪੰਜਾਬ ਕੇਸਰੀ ਗਰੁੱਪ' ਤੋਂ ਅਭਿਜੈ ਚੋਪੜਾ ਜੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰੱਕਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ। ਜਿੱਥੇ ਲੋਕ ਸ਼ਰਧਾਂਜਲੀ ਦੌਰਾਨ ਫੁੱਲ ਭੇਂਟ ਕਰਦੇ ਹਨ, ਉੱਥੇ ਹੀ ਇੱਥੇ ਅੱਜ ਲੋਕਾਂ ਨੇ ਅਪਣਾ ਖੂਨਦਾਨ ਕਰ ਕੇ ਲਾਲਾ ਜੀ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਹਿੰਦੋਸਤਾਨ 'ਚ ਇਹੋ ਜਿਹੀ ਸ਼ਰਧਾਂਜਲੀ ਨਹੀਂ ਹੋ ਸਕਦੀ। ਅਭਿਜੈ ਚੋਪੜਾ ਨੇ ਕਿਹਾ ਕਿ ਦੇਸ਼ ਨੂੰ ਸਭ ਰਲ ਕੇ ਬਣਾਉਂਦੇ ਹਨ। 
 


author

Babita

Content Editor

Related News