ਲੁਧਿਆਣਾ 'ਚ ਸਵੇਰੇ-ਸਵੇਰੇ ਹੋਇਆ ਬਲਾਸਟ! ਮਾਂ-ਪੁੱਤ ਝੁਲਸੇ, ਪੈ ਗਈਆਂ ਭਾਜੜਾਂ

Thursday, May 30, 2024 - 10:05 AM (IST)

ਲੁਧਿਆਣਾ 'ਚ ਸਵੇਰੇ-ਸਵੇਰੇ ਹੋਇਆ ਬਲਾਸਟ! ਮਾਂ-ਪੁੱਤ ਝੁਲਸੇ, ਪੈ ਗਈਆਂ ਭਾਜੜਾਂ

ਲੁਧਿਆਣਾ (ਖੁਰਾਣਾ/ਮੁਕੇਸ਼)- ਫੋਕਲ ਪੁਆਇੰਟ ਰਾਜੀਵ ਗਾਂਧੀ ਕਾਲੋਨੀ ਵਿਖੇ ਗੈਸ ਸਿਲੰਡਰ ਫਟਣ ਨਾਲ ਮਕਾਨ ਢਹਿ ਗਿਆ, ਜਦੋਂਕਿ ਅੱਗ ਦੀ ਲਪੇਟ ’ਚ ਆਉਣ ਨਾਲ ਮਾਂ ਤੇ ਪੁੱਤ ਬੁਰੀ ਤਰ੍ਹਾਂ ਨਾਲ ਝੁਲਸ ਗਏ। ਪ੍ਰਧਾਨ ਵਿਜੇਂਦਰ ਚੰਡਾਲੀਆ ਨੇ ਕਿਹਾ ਕਿ ਸਵੇਰੇ 7 ਵਜੇ ਦੇ ਕਰੀਬ ਇਕ ਘਰ ’ਚ ਜ਼ੋਰਦਾਰ ਧਮਾਕਾ ਹੋਇਆ ਤੇ ਮਕਾਨ ਦੀ ਛੱਤ ਉੱਡ ਗਈ, ਜਿਸ ਦਾ ਮਲਬਾ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉੱਪਰ ਜਾ ਕੇ ਡਿੱਗਾ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਪੰਜਾਬ ਆਉਣਗੇ ਯੋਗੀ ਅਦਿੱਤਿਆਨਾਥ, 2 ਜਗ੍ਹਾ ਕਰਨਗੇ ਰੈਲੀਆਂ

ਧਮਾਕੇ ਮਗਰੋਂ ਮਕਾਨ ’ਚ ਅੱਗ ਲੱਗ ਗਈ, ਜਿਸ ਕਾਰਨ ਲੋਕਾਂ ਵਿਚਾਲੇ ਹਫੜਾ-ਦਫੜੀ ਮਚ ਗਈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ਪਾਸੇ ਦੌੜੇ ਗਏ। ਪ੍ਰਧਾਨ ਚੰਢਾਲੀਆ ਨੇ ਕਿਹਾ ਕਿ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ, ਜੋ ਕਿ ਮੌਕੇ ’ਤੇ ਪਹੁੰਚ ਗਏ ਤੇ ਅੱਗ ਉੱਪਰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਲਲਿਤਾ ਦੇਵੀ ਨੇ ਕਿਹਾ ਕਿ ਉਹ ਵਿਧਵਾ ਹੈ ਤੇ ਆਪਣੇ ਪੁੱਤਰ ਸੋਨੂੰ ਪੰਡਿਤ ਨਾਲ ਮਕਾਨ ’ਚ ਰਹਿ ਰਹੀ ਹੈ, ਸੋਨੂੰ ਦਸਵੀਂ ਕਲਾਸ ’ਚ ਪੜ੍ਹਦਾ ਹੈ ਤੇ ਉਹ ਲੇਬਰ ਦਾ ਕੰਮ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬੋਲੇ ਰਾਹੁਲ ਗਾਂਧੀ: PM ਮੋਦੀ ਨੇ ਅੰਬਾਨੀ-ਅਡਾਨੀ ਦੇ ਫਾਇਦੇ ਲਈ ਖ਼ਤਮ ਕੀਤੇ ਪੰਜਾਬ ਦੇ ਛੋਟੇ ਉਦਯੋਗਪਤੀ

ਸਵੇਰੇ ਜਦੋਂ ਉਹ ਗੈਸ ਚੁੱਲ੍ਹੇ ’ਤੇ ਨਾਸ਼ਤਾ ਬਣਾ ਰਹੀ ਸੀ। ਅਚਾਨਕ ਹੀ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਕਮਰੇ ’ਚ ਫੈਲ ਗਈ। ਇਸ ਦੌਰਾਨ ਉਸ ਦਾ ਬੇਟਾ ਅੱਗ ਦੀ ਲਪੇਟ ’ਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਉਹ ਵੀ ਜ਼ਖ਼ਮੀ ਹੋ ਗਈ ਅੱਗ ਬੇਕਾਬੂ ਹੋ ਗਈ ਤੇ ਉਹ ਮਕਾਨ ਤੋਂ ਬਾਹਰ ਨਿਕਲ ਆਏ ਓਹ ਬਾਹਰ ਨਿਕਲੇ ਹੀ ਸਨ ਕਿ ਜ਼ੋਰਦਾਰ ਧਮਾਕਾ ਹੋਇਆ। ਗੈਸ ਸਿਲੰਡਰ ਫਟ ਗਿਆ ਤੇ ਮਕਾਨ ਦੀ ਛੱਤ ਉੱਡ ਗਈ ਉਥੇ ਅੱਗ ਦੀ ਲਪੇਟ ’ਚ ਆਉਣ ਨਾਲ ਉਨ੍ਹਾਂ ਦਾ ਸਾਰਾ ਸਾਮਾਨ, ਜ਼ਰੂਰੀ ਕਾਗਜ਼ਾਤ, ਨਕਦੀ ਆਦਿ ਸੜ ਕੇ ਸੁਆਹ ਹੋ ਗਏ। ਬੁਰੀ ਤਰ੍ਹਾਂ ਝੁਲਸ ਗਏ ਬੇਟੇ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਮੱਲ੍ਹਮ ਪੱਟੀ ਕਰਨ ਮਗਰੋਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਪ੍ਰਧਾਨ ਚੰਡਾਲੀਆ ਨੇ ਕਿਹਾ ਕਿ ਵਿਧਵਾ ਪੀੜਤ ਮਹਿਲਾ ਦੀ ਹਾਲਤ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਜੋ ਬਣ ਸਕਦਾ ਸੀ, ਮਦਦ ਕੀਤੀ ਗਈ, ਉੱਥੇ ਪੀੜਤ ਮਹਿਲਾ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News