ਸ਼ਟਡਾਊਨ ਕਾਰਨ ਮਹਾਨਗਰ ਦੇ ਕਈ ਇਲਾਕਿਆਂ ’ਚ ਰਿਹਾ ਬਲੈਕਆਊਟ, ਲੋਕ ਹੋਏ ਪਰੇਸ਼ਾਨ

12/12/2022 10:47:30 AM

ਲੁਧਿਆਣਾ (ਸਲੂਜਾ) : ਪਾਵਰਕਾਮ ਵੱਲੋਂ ਹਰ ਸਾਲ ਗਰਮੀਆਂ ਦੇ ਸੀਜ਼ਨ ਦੀ ਤਿਆਰੀ ਵਜੋਂ ਸਰਦੀਆਂ ਦੇ ਮੌਸਮ ’ਚ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਲਈ ਸ਼ਟਡਾਊਨ ਕੀਤਾ ਜਾਂਦਾ ਹੈ। ਐਤਵਾਰ ਨੂੰ ਵੀ ਲੁਧਿਆਣਾ ਦੇ ਇਲਾਕਿਆਂ ’ਚ ਸਵੇਰੇ ਤੋਂ ਦੇਰ ਸ਼ਾਮ ਤੱਕ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਨਾ ਤਾਂ ਨਹਾ ਸਕੇ ਅਤੇ ਨਾ ਹੀ ਕਿਸੇ ਪ੍ਰੋਗਰਾਮ ’ਚ ਹਿੱਸਾ ਲੈ ਸਕੇ। ਪਾਵਰਕਾਮ ਦੇ ਕੰਮ-ਕਾਜ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਸੀ ਕਿ ਹਫ਼ਤੇ ’ਚ ਇਕ ਹੀ ਐਤਵਾਰ ਅਜਿਹਾ ਹੁੰਦਾ ਹੈ, ਜਦੋਂ ਹਰ ਵਿਅਕਤੀ ਅਰਾਮ ਕਰਦਾ ਹੈ ਅਤੇ ਕੁੱਝ ਸਮੇਂ ਲਈ ਆਪਣੇ ਪਰਿਵਾਰ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਂਦਾ ਹੈ।

ਇਹ ਵੀ ਪੜ੍ਹੋ : ਜਗਮੀਤ ਬਰਾੜ ਨੇ ਅਨੁਸ਼ਾਸਨੀ ਕਮੇਟੀ ਨੂੰ ਲਿਖਿਆ ਪੱਤਰ, ਆਖੀਆਂ ਇਹ ਗੱਲਾਂ

ਜੇ ਬਿਜਲੀ-ਪਾਣੀ ਹੀ ਨਹੀਂ ਹੋਵੇਗਾ ਤਾਂ ਉਹ ਕੀ ਆਰਾਮ ਕਰ ਸਕਣਗੇ ਅਤੇ ਨਾ ਹੀ ਘਰੋਂ ਬਾਹਰ ਨਿਕਲ ਸਕਣਗੇ। ਇਨ੍ਹਾਂ ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਅਜਿਹੇ ਬੰਦ ਤਾਂ ਹਰ ਸੀਜ਼ਨ ’ਚ ਕੀਤੇ ਜਾਂਦੇ ਹਨ, ਜਦੋਂਕਿ ਗਰਮੀਆਂ ’ਚ ਦਿਨ-ਰਾਤ ਅਣਐਲਾਨੇ ਬਿਜਲੀ ਕੱਟ ਲਾਏ ਜਾਂਦੇ ਹਨ।

ਇਹ ਵੀ ਪੜ੍ਹੋ : ਸਰਹਾਲੀ ਥਾਣੇ ’ਤੇ ਰਾਕੇਟ ਲਾਂਚਰ ਹਮਲਾ, ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ

ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ 12 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੀਤਮ ਨਗਰ, ਕਰਤਾਰ ਨਗਰ, ਮਾਡਲ ਟਾਊਨ ਐਕਸਟੈਨਸ਼ਨ, ਟਿਕੋਣਾ ਪਾਰਕ ਤੋਂ ਸੁਮਨ ਹਸਪਤਾਲ ਰੋਡ, ਪ੍ਰੀਤ ਹਸਪਤਾਲ, ਸ਼ਾਸਤਰੀ ਨਗਰ, ਭੋਲਾ ਕਲੋਨੀ, ਗੀਤਾ ਨਗਰ , ਇਕਬਾਲ ਨਗਰ, ਗੁਰਮੇਲ ਪਾਰਕ, ਸ਼ਹੀਦ ਕਰਨੈਲ ਸਿੰਘ ਨਗਰ, ਗੁਰੂ ਨਾਨਕ ਕਲੋਨੀ, ਸੂਆ ਰੋਡ, ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ, ਸੁਖਮਨੀ ਐਨਕਲੇਵ, ਮਹਾਂਵੀਰ ਐਨਕਲੇਵ, ਦੇਵਕੀ ਸੂਦਨ ਅਤੇ ਜੈਨ ਮੰਦਰ ਬੱਡੇਵਾਲ ਆਦਿ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਛੁੱਟੀ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News